Monday, 03 August 2020
31 July 2020 New Zealand

ਮੁਬਾਰਕਾਂ, ਨਿਊਜੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਐਲਾਨੀ ਗਈ ਦੁਨੀਆਂ ਦੀ ਸਭ ਤੋਂ 'ਸੱਚੁੀ-ਸੁੱਚੀ ਤੇ ਸਪਸ਼ਟ' ਨੇਤਾ

ਮੁਬਾਰਕਾਂ, ਨਿਊਜੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਐਲਾਨੀ ਗਈ ਦੁਨੀਆਂ ਦੀ ਸਭ ਤੋਂ 'ਸੱਚੁੀ-ਸੁੱਚੀ ਤੇ ਸਪਸ਼ਟ' ਨੇਤਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇੱਕ ਵਾਰ ਫਿਰ ਨਿਊਜੀਲੈਂਡ ਵਾਸੀਆਂ ਦਾ ਮਾਣ ਵਧਾਇਆ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਸੁਹਿਰਦਪੁਣੇ, ਬੇਬਾਕ ਸੁਭਾਅ ਦੇ ਲਈ ਦ ਡਵੈਲਪਮੈਂਟ ਅਕੈਡਮੀ ਵਿੰਗ ਆਫ ਏਕੁਇਟੀ ਟ੍ਰੈਨਿੰਗ ਦੇ ਮਾਹਿਰਾਂ ਵਲੋਂ ਦੁਨੀਆਂ ਦੀ ਸਭ ਤੋਂ ਸੱਚੀ-ਸੱੁਚੀ ਤੇ ਸਪਸ਼ਟ ਨੇਤਾ ਚੁਣਿਆ ਗਿਆ ਹੈ। ਦੱਸਦੀਏ ਕਿ ਇਸ ਸੂਚੀ ਵਿੱਚ ਦੁਨੀਆਂ ਭਰ ਤੋਂ ਰਾਜਨੀਤਿਕ ਲੀਡਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਹਰ ਲੀਡਰ ਦੀ ਸੈਂਕੜੇ ਘੰਟਿਆਂ ਦੀ ਸਪੀਚ, ਇੰਟਰਵਿਊ ਆਦਿ ਨੂੰ ਪੂਰੇ ਧਿਆਨ ਨਾਲ ਦੇਖਿਆ ਗਿਆ, ਜਿਸ ਤੋਂ ਬਾਅਦ ਇਹ ਸੂਚੀ ਬਣਾਈ ਗਈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਇਸ ਸੂਚੀ ਵਿੱਚ ਉਨ੍ਹਾਂ ਦੀ ਦੂਜਿਆਂ ਪ੍ਰਤੀ ਹਮਦਰਦੀ ਲਈ ਬਹੁਤ ਸਲਾਹਿਆ ਗਿਆ ਹੈ।
ਇਸ ਸੂਚੀ ਵਿੱਚ ਪਹਿਲੇ ਪੰਜ ਟਾਪ ਦੇ ਲੀਡਰਾਂ ਵਿੱਚ ਤਿੰਨ ਮਹਿਲਾਵਾਂ ਸ਼ੁਮਾਰ ਹਨ, ਜਿਨ੍ਹਾਂ ਵਿੱਚ ਜਰਮਨ ਦੀ ਚਾਂਸਲਰ ਐਂਜੇਲਾ ਮਰਕਲ ਦੂਜੇ, ਸਕੋਟਲੈਂਡ ਦੀ ਪ੍ਰਧਾਨ ਮੰਤਰੀ, ਨਿਕੋਲਾ ਸਟਰਜਨ ਪੰਜਵੇਂ ਨੰਬਰ 'ਤੇ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਇਸ ਸੂਚੀ ਵਿੱਚ ਚੌਥੇ ਨੰਬਰ 'ਤੇ ਹਨ। ਨਰਿੰਦਰ ਮੋਦੀ ਸੂਚੀ ਵਿੱਚ ਤੀਜੇ ਨੰਬਰ 'ਤੇ ਆਇਆ ਹੈ।

ADVERTISEMENT