Monday, 03 August 2020
31 July 2020 New Zealand

ਨਿਊਜੀਲੈਂਡ ਪਾਸਪੋਰਟ ਧਾਰਕਾਂ ਲਈ ਵਧੀਆ ਖਬਰ, ਤਾਜਾ ਜਾਰੀ ਸੂਚੀ ਵਿੱਚ ਬਣਿਆ ਨੰਬਰ ਇੱਕ ਦਾ ਪਾਸਪੋਰਟ

ਨਿਊਜੀਲੈਂਡ ਪਾਸਪੋਰਟ ਧਾਰਕਾਂ ਲਈ ਵਧੀਆ ਖਬਰ, ਤਾਜਾ ਜਾਰੀ ਸੂਚੀ ਵਿੱਚ ਬਣਿਆ ਨੰਬਰ ਇੱਕ ਦਾ ਪਾਸਪੋਰਟ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਕਰਕੇ ਜਿੱਥੇ ਅੰਤਰ-ਰਾਸ਼ਟਰੀ ਯਾਤਰਾ 'ਤੇ ਕਾਫੀ ਬੁਰਾ ਅਸਰ ਪਿਆ ਹੈ, ਉੱਥੇ ਹੀ ਪਾਸਪੋਰਟਾਂ ਦੀ ਤਾਜਾ ਆਈ ਸੂਚੀ ਹੈਰਾਨੀਜਣਕ ਹੈ। ਪਾਸਪੋਰਟ ਇੰਡੈਕਸ ਦੀ ਤਾਜਾ ਜਾਰੀ ਸੂਚੀ ਵਿੱਚ ਨਿਊਜੀਲੈਂਡ ਦੇ ਪਾਸਪੋਰਟ ਨੂੰ ਨੰਬਰ 1 ਦਾ ਸਥਾਨ ਹਾਸਿਲ ਹੋਇਆ ਹੈ, ਸੂਚੀ ਅਨੁਸਾਰ ਨਿਊਜੀਲੈਂਡ ਵਾਸੀਆਂ ਨੂੰ 118 ਦੇਸ਼ਾਂ ਦੇ ਵੀਜੇ ਦੀ ਲੋੜ ਨਹੀਂ ਹੈ ਅਤੇ ਬਿਨ੍ਹਾਂ ਵੀਜਿਆਂ ਤੋਂ ਇਨ੍ਹਾਂ ਦੇਸ਼ਾਂ ਵਿੱਚ ਘੁੰਮਣ ਜਾਇਆ ਜਾ ਸਕਦਾ ਹੈ। ਸੂਚੀ ਵਿੱਚ ਜਾਪਾਨ ਨੂੰ ਵੀ ਨੰਬਰ ਇੱਕ ਦਾ ਸਥਾਨ ਹਾਸਿਲ ਹੋਇਆ ਹੈ। ਦੱਸਦੀਏ ਕਿ ਇਸ ਸੂਚੀ ਵਿੱਚ ਸਭ ਤੋਂ ਬੁਰਾ ਅਸਰ ਅਮਰੀਕਾ ਦੇ ਪਾਸਪੋਰਟ 'ਤੇ ਪਿਆ ਹੈ, ਜੋ ਕਿ ਟਾਪ ਦੇ 10 ਦੀ ਬਜਾਏ ਹੁਣ 21ਵੇਂ ਸਥਾਨ 'ਤੇ ਹੈ।

ਕੋਰੋਨਾ ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਜਿੱਥੇ ਅਮਰੀਕੀਆਂ ਨੂੰ 170 ਦੇਸ਼ਾਂ ਲਈ ਵੀਜਾ ਦੀ ਲੋੜ ਨਹੀਂ ਸੀ, ਹੁਣ ਇਹ ਗਿਣਤੀ ਘੱਟ ਕੇ ਸਿਰਫ 80 ਹੀ ਰਹਿ ਗਈ ਹੈ। ਬਾਕੀ ਦੇ ਟਾਪ 10 ਦੇਸ਼ਾਂ ਦੀ ਜਾਣਕਾਰੀ ਇਸ ਤਰ੍ਹਾਂ ਹੈ:-


1. Japan, New Zealand
2. Belgium, France, Germany, Finland, Austria, Luxembourg, Spain, South Korea, Switzerland, Ireland, United Kingdom, Australia
3. Sweden, Netherlands, Denmark, Italy, Norway, Canada
4. Malta, Portugal, Greece, Lithuania, Iceland
5. Czech Republic, Slovenia, Estonia, Poland, Latvia, Hungary, Liechtenstein
6. Slovakia
7. Croatia, Monaco
8. Cyprus, Romania, Bulgaria
9. San Marino
10. Andora

ADVERTISEMENT