Thursday, 06 August 2020
31 July 2020 New Zealand

ਇਮੀਗ੍ਰੇਸ਼ਨ ਨਿਊਜੀਲੈਂਡ ਨੇ ਆਰਜੀ ਵੀਜਾ ਦੀਆਂ ਫਾਈਲਾਂ ਲੈਣੀਆਂ ਕੀਤੀਆਂ ਬੰਦ

ਬਾਰਡਰ ਐਕਸੇਪਸ਼ਨ ਐਕਸਪ੍ਰੈਸ਼ਨ ਆਫ ਇਨਟਰਸਟ 'ਤੇ ਵੀ ਹੁਣ ਲੱਗੇਗੀ ਫੀਸ
ਇਮੀਗ੍ਰੇਸ਼ਨ ਨਿਊਜੀਲੈਂਡ ਨੇ ਆਰਜੀ ਵੀਜਾ ਦੀਆਂ ਫਾਈਲਾਂ ਲੈਣੀਆਂ ਕੀਤੀਆਂ ਬੰਦ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੀ 10 ਅਗਸਤ ਤੋਂ ਇਮੀਗ੍ਰੇਸ਼ਨ ਨਿਊਜੀਲੈਂਡ 3 ਮਹੀਨਿਆਂ ਲਈ ਆਰਜੀ ਵੀਜਾ ਫਾਈਲਾਂ ਲੈਣੀਆਂ ਬੰਦ ਕਰਨ ਜਾ ਰਹੀ ਹੈ। 10 ਅਗਸਤ ਤੋਂ ਬਾਅਦ ਆਰਜੀ ਵੀਜਾ ਲਈ ਸਿਰਫ ਉਨ੍ਹਾਂ ਬਿਨੈਕਾਰਾਂ ਦੀਆਂ ਅਰਜੀਆਂ ਲਈਆਂ ਜਾਣਗੀਆਂ ਜਿਨ੍ਹਾਂ ਦੇ ਵੀਜਾ ਰਿਲੈਸ਼ਨਸ਼ਿਪ ਬੈਸਡ, ਡਿਪਲੋਮੈਟਿਕ, ਕੌਂਸਲਰ ਅਤੇ ਅਧਿਕਾਰਿਤ ਸਟਾਫ ਮੈਂਬਰ, ਐਂਟਾਰਕਟੀਕਾ ਵੀਜਾ ਟਰੈਵਲ ਤੇ ਐਂਟਾਰਕਟੀਕਾ ਵਰਕ ਵੀਜਾ, ਰੈਕਗਨਾਈਜ਼ਡ ਸੀਜ਼ਨਲ ਇਮਪਲਾਇਰ (ਆਰ ਅੇਸ ਈ) ਲਿਮਟਿਡ ਵੀਜਾ ਨਾਲ ਸਬੰਧਿਤ ਹੋਣਗੇ।
ਜਿਨ੍ਹਾਂ ਨੇ ਪਹਿਲਾਂ ਹੀ ਆਰਜੀ ਵੀਜਾ ਦੀਆਂ ਫਾਈਲਾਂ ਲਾਈਆਂ ਹੋਈਆਂ ਹਨ, ਉਹ ਇਮੀਗ੍ਰੇਸ਼ਨ ਨਿਊਜੀਲੈਂਡ ਨੂੰ ਫਾਈਲਾਂ 'ਤੇ ਰੋਕ ਲਗਵਾ ਕੇ ਰਿਫੰਡ ਦੀ ਵਾਪਸੀ ਲਈ ਆਖ ਸਕਦੇ ਹਨ, ਇਮੀਗ੍ਰੇਸ਼ਨ ਦਾ ਕਹਿਣਾ ਹੈ ਕਿ ਅਜਿਹਾ ਬਿਨੈਕਾਰਾਂ ਦੀ ਭਲਾਈ ਲਈ ਹੈ ਤਾਂ ਜੋ ਉਨ੍ਹਾਂ ਦੈ ਪੈਸੇ ਨਾ ਖਰਾਬ ਹੋਣ, ਕਿਉਂਕਿ 3 ਮਹੀਨੇ ਤੱਕ ਕਿਸੇ ਵੀ ਅਰਜੀ ਨੂੰ ਪ੍ਰੋਸੈਸ ਨਹੀਂ ਕੀਤਾ ਜਾਏਗਾ ਤੇ ਉਮੀਦਵਾਰਾਂ ਵਲੋਂ ਮੈਡੀਕਲ, ਪੀਸੀਸੀ, ਵੀਜਾ ਫੀਸ ਤੇ ਹੋਰ ਕਈ ਕਾਗਜਾਤਾਂ 'ਤੇ ਖਰਚੇ ਪੈਸੇ ਬਚ ਜਾਣਗੇ, ਬਾਰਡਰ ਦੀਆਂ ਸਖਤਾਈਆਂ ਵਿੱਚ 3 ਮਹੀਨੇ ਬਾਅਦ ਜਦੋਂ ਢਿੱਲ ਆਏਗੀ ਤਾਂ ਨਵੀਆਂ ਫਾਈਲਾਂ ਨੂੰ ਪ੍ਰੋਸੈਸ ਕਰਨਾ ਵੀ ਆਸਾਨ ਹੋਏਗਾ।

ਇਸ ਤੋਂ ਇਲਾਵਾ 10 ਅਗਸਤ ਤੋਂ ਬਾਰਡਰ ਐਕਸੇਪਸ਼ਨ ਐਕਸਪ੍ਰੈਸ਼ਨ ਆਫ ਇਨਟਰਸਟ 'ਤੇ ਵੀ ਫੀਸ ਲੱਗਣੀ ਸ਼ੁਰੂ ਹੋ ਜਾਏਗੀ, ਆਮ ਬਿਨੈਕਾਰਾਂ ਲਈ ਇਹ $45 ਅਤੇ ਇਮਪਲਾਇਰ ਲਈ $80 ਹੋਏਗੀ।

ADVERTISEMENT