Thursday, 06 August 2020
31 July 2020 New Zealand

ਸਾਊਥਲੈਂਡ ਚੈਰਿਟੀ ਹਸਪਤਾਲ, ਭਾਈਚਾਰਿਕ ਸਾਂਝ ਦੀ ਵੱਡੀ ਮਿਸਾਲ

$5 ਮਿਲੀਅਨ ਦੇ ਹਸਪਤਾਲ ਨੂੰ ਬਨਾਉਣ ਲਈ ਭਾਈਚਾਰੇ ਤੋਂ ਹਰ ਕੋਈ ਕਰ ਰਿਹਾ ਮੱਦਦ
ਸਾਊਥਲੈਂਡ ਚੈਰਿਟੀ ਹਸਪਤਾਲ, ਭਾਈਚਾਰਿਕ ਸਾਂਝ ਦੀ ਵੱਡੀ ਮਿਸਾਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਮੈਲੀਸਾ ਵਿੰਨੀਗ ਵਲੋਂ ਆਪਣੇ ਪਤੀ ਦੀ ਮੌਤ ਮਗਰੋਂ ਲਿਆ ਉਹ ਸੰਕਲਪ ਉਸ ਨੂੰ ਜਲਦ ਹੀ ਪੂਰਾ ਹੁੰਦਾ ਨਜਰ ਆ ਰਿਹਾ ਹੈ, ਜਿਸ ਵਿੱਚ ਉਸਨੇ ਕੈਂਸਰ ਪੀੜਿਤਾਂ ਦੇ ਸਮੇਂ ਸਿਰ ਤੇ ਮੁਫਤ ਇਲਾਜ ਲਈ ਇੱਕ ਨਵਾਂ ਹਸਪਤਾਲ ਖੋਲਣ ਦਾ ਮਨ ਬਣਾਇਆ ਸੀ।
ਮੈਲੀਸਾ ਨੂੰ ਇਸ ਲਈ ਭਾਈਚਾਰੇ ਤੋਂ ਪੂਰੀ ਮੱਦਦ ਮਿਲ ਰਹੀ ਹੈ ਅਤੇ ਜਿਸ ਹਸਪਤਾਲ 'ਤੇ $4.5 ਤੋਂ $5 ਮਿਲੀਅਨ ਦਾ ਖਰਚਾ ਹੋਣਾ ਸੀ, ਉਸ ਲਈ ਇੱਕ ਪੁਰਾਣੇ ਪੱਬ 'ਦ ਕਲੰਿਟਨ ਕਲੱਬ' ਵਲੋਂ ਅੱਜ ਜਗ੍ਹਾ ਵੀ ਸਪੁਰਦ ਕਰ ਦਿੱਤੀ ਗਈ ਹੈ, ਜਿਸ 'ਤੇ ਹਸਪਤਾਲ ਬਣਾਇਆ ਜਾਏਗਾ, ਇਸ ਤੋਂ ਇਲਾਵਾ ਲੋਕਲ ਰਿਹਾਇਸ਼ੀਆਂ ਚੋਂ ਹੀ ਕੰਸਟਰਕਸ਼ਨ ਕਰਮਚਾਰੀਆਂ ਨੇ ਮੁਫਤ ਕੰਮ ਕਰਨ ਦੀ ਪੇਸ਼ਕਸ਼ ਕੀਤੀ ਹੈ, ਜਿਸ ਕਰਕੇ ਇਹ ਹਸਪਤਾਲ ਦੇ ਖਰਚੇ ਵਿੱਚ ਲਗਭਗ $5 ਲੱਖ ਦੀ ਕਮੀ ਹੋ ਗਈ ਹੈ।
ਵਿੰਨੀਗ ਅਨੁਸਾਰ ਅਕਤੂਬਰ 2018 ਵਿੱਚ ਉਸਦੇ ਘਰਵਾਲੇ ਨੂੰ ਡਾਕਟਰਾਂ ਨੇ ਅਚਨਚੇਤ ਹੀ ਬੋਵੇਲ ਕੈਂਸਰ ਦੀ ਪੁਸ਼ਟੀ ਕੀਤੀ ਸੀ ਤੇ ਸਿਰਫ 8 ਹਫਤੇ ਜਿੰਦਗੀ ਦੇ ਜਿਓਣ ਲਈ ਦਿੱਤੇ ਸਨ ਤੇ ਸਭ ਤੋਂ ਵੱਡੀ ਤ੍ਰਾਸਦੀ ਇਸ ਵਿੱਚ ਇਹ ਰਹੀ ਸੀ ਕਿ ਡਾਕਟਰ ਨੂੰ ਮਿਲਣ ਲਈ ਘੱਟੋ-ਘੱਟ ਸਮਾਂ 6 ਹਫਤੇ ਦਾ ਸੀ, ਕਿਉਂਕਿ ਉਸਤੋਂ ਪਹਿਲਾਂ ਡਾਕਟਰ ਵਿਅਸਤ ਸਨ ਤੇ ਅਜਿਹਾ ਦੁਖਾਂਤ ਕਿਸੇ ਨਾਲ ਨਾ ਵਾਪਰੇ, ਇਸੇ ਲਈ ਵਿੰਨੀਗ ਨੇ ਇਹ ਚੈਰਿਟੀ ਹਸਪਤਾਲ ਖੋਲਣ ਦਾ ਸੰਕਲਪ ਲਿਆ ਸੀ।

ADVERTISEMENT