Monday, 03 August 2020
31 July 2020 New Zealand

ਆਕਲੈਂਡ ਤੋਂ ਆਸਟ੍ਰੇਲੀਆ ਪੁੱਜਾ ਵਿਅਕਤੀ ਨਿਕਲਿਆ ਕੋਰੋਨਾ ਪਾਜਟਿਵ, ਸਾਥੀ ਯਾਤਰੀਆਂ ਦੇ ਟੈਸਟ ਕਰਵਾਉਣ ਦੀ ਤਿਆਰੀ 'ਚ ਮਨਿਸਟਰੀ

ਆਕਲੈਂਡ ਤੋਂ ਆਸਟ੍ਰੇਲੀਆ ਪੁੱਜਾ ਵਿਅਕਤੀ ਨਿਕਲਿਆ ਕੋਰੋਨਾ ਪਾਜਟਿਵ, ਸਾਥੀ ਯਾਤਰੀਆਂ ਦੇ ਟੈਸਟ ਕਰਵਾਉਣ ਦੀ ਤਿਆਰੀ 'ਚ ਮਨਿਸਟਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 6 ਜੁਲਾਈ ਨੂੰ ਆਕਲੈਂਡ ਤੋਂ ਸਿਡਨੀ ਇੱਕ ਵਿਅਕਤੀ ਯਾਤਰਾ ਕਰਕੇ ਪੁੱਜਾ ਸੀ, ਜਿਸਦਾ ਕੋਰੋਨਾ ਟੈਸਟ ਕੀਤੇ ਜਾਣ 'ਤੇ ਉਹ ਪਾਜਟਿਵ ਨਿਕਲਿਆ। ਇਸ ਗੱਲ ਦੀ ਪੁਸ਼ਟੀ ਨਿਊ ਸਾਊਥ ਵੇਲਜ਼ ਦੇ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਵਿਅਕਤੀ ਏਅਰ ਨਿਊਜੀਲੈਂਡ ਦੀ ਫਲਾਈਟ ਐਨ ਜੈਡ 103 ਵਿੱਚ ਸਿਡਨੀ ਪੁੱਜਾ ਸੀ ਤੇ ਉਸਦੇ ਸੰਪਰਕ ਵਿੱਚ ਕਈ ਨਜਦੀਕੀ ਸੰਪਰਕ ਆਏ ਸਨ।
ਨਿਊਜੀਲੈਂਡ ਸਿਹਤ ਮਹਿਕਮੇ ਵਲੋਂ ਬਿਨ੍ਹਾਂ ਦੇਰੀ ਇਨ੍ਹਾਂ ਨਜਦੀਕੀ ਸੰਪਰਕ ਵਾਲੇ ਯਾਤਰੀਆਂ ਦੀ ਛਾਣਬੀਣ ਕਰਕੇ ਟੈਸਟ ਕੀਤੇ ਜਾ ਰਹੇ ਹਨ।

ADVERTISEMENT