Thursday, 06 August 2020
31 July 2020 New Zealand

ਨਿਊਜੀਲੈਂਡ ਸਰਕਾਰ ਨੇ ਅਜੇ ਤੱਕ ਭਾਰਤ ਫਸੇ 400 ਪੱਕੇ ਰਿਹਾਇਸ਼ੀਆਂ ਤੇ ਸਿਟੀਜ਼ਨਾਂ ਦੀ ਵਾਪਸੀ ਬਾਰੇ ਨਹੀਂ ਸੁਣਾਇਆ ਕੋਈ ਫੈਸਲਾ

ਨਿਊਜੀਲੈਂਡ ਸਰਕਾਰ ਨੇ ਅਜੇ ਤੱਕ ਭਾਰਤ ਫਸੇ 400 ਪੱਕੇ ਰਿਹਾਇਸ਼ੀਆਂ ਤੇ ਸਿਟੀਜ਼ਨਾਂ ਦੀ ਵਾਪਸੀ ਬਾਰੇ ਨਹੀਂ ਸੁਣਾਇਆ ਕੋਈ ਫੈਸਲਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਸਰਕਾਰ ਦੇ ਵੰਦੇ ਭਾਰਤ ਮਿਸ਼ਨ ਦੇ ਫੇਸ 5 ਤਹਿਤ ਭਾਰਤੀਆਂ ਨੂੰ ਨਿਊਜੀਲੈਂਡ ਵਿੱਚੋਂ ਵਾਪਿਸ ਲੈਜਾਣ ਲਈ ਜੋ 2 ਫਲਾਈਟਾਂ 5 ਅਗਸਤ ਤੇ 10 ਅਗਸਤ ਨੂੰ ਨਿਊਜੀਲੈਂਡ ਲਈ ਆਉਣੀਆਂ ਹਨ, ਉਸ ਸਬੰਧੀ ਨਿਊਜੀਲੈਂਡ ਸਰਕਾਰ ਵਲੋਂ ਇੱਕ ਅਹਿਮ ਫੈਸਲਾ ਲਿਆ ਜਾਣਾ ਬਾਕੀ ਹੈ। ਦਰਅਸਲ ਅਜੇ ਵੀ ਭਾਰਤ ਵਿੱਚ ਨਿਊਜੀਲੈਂਡ ਦੇ 400 ਪੱਕੇ ਰਿਹਾਇਸ਼ੀ ਤੇ ਸਿਟੀਜਨ ਫਸੇ ਹੋਏ ਹਨ, ਜੋ ਬੇਸਬਰੀ ਨਾਲ ਆਪਣੀ ਘਰ ਵਾਪਸੀ ਦੀ ਉਡੀਕ ਕਰ ਰਹੇ ਹਨ। ਪਰ ਇਸ ਸਬੰਧੀ ਮੈਨੇਜਡ ਆਈਸੋਲੇਸ਼ਨ ਦੇ ਹੈੱਡ ਡੈਰਿਨ ਵੈਬ ਅਨੁਸਾਰ ਨਿਊਜੀਲੈਂਡ ਸਰਕਾਰ ਵਲੋਂ ਅਜੇ ਇਸ ਸਬੰਧੀ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਹੋਏ ਤੇ ਮਨਿਸਟਰੀ ਆਫ ਫੋਰਨ ਅਫੈਅਰਜ਼ ਐਂਡ ਟਰੇਡ ਅਨੁਸਾਰ ਜਿਓਂ ਹੀ ਅਜਿਹਾ ਕੁਝ ਫੈਸਲਾ ਸਰਕਾਰ ਵਲੋਂ ਸੁਣਾਇਆ ਜਾਂਦਾ ਹੈ ਤਾਂ ਭਾਰਤੀ ਸਰਕਾਰ ਨਾਲ ਰਾਬਤਾ ਕਾਇਮ ਕਰ ਸੇਫ ਟਰੈਵਲ 'ਤੇ ਰਜਿਸਟਰ ਹੋਏ ਨਿਊਜੀਲੈਂਡ ਵਾਸੀਆਂ ਦੀ ਜਾਣਕਾਰੀ ਭੇਜ ਦਿੱਤੀ ਜਾਏਗੀ।

ADVERTISEMENT