Thursday, 06 August 2020
01 August 2020 New Zealand

ਆਕਲੈਂਡ-ਸਿਡਨੀ ਉਡਾਣ 'ਤੇ ਇੱਕ ਹੋਰ ਕੋਰੋਨਾ ਪਾਜਟਿਵ ਦੀ ਪੁਸ਼ਟੀ

ਮਹਿਲਾ ਨੇ ਖੁਦ ਜਿੰਮੇਵਾਰੀ ਸਮਝਦਿਆਂ ਨਿਊਜੀਲੈਂਡ ਸਿਹਤ ਮਹਿਕਮੇ ਨੂੰ ਫੋਨ 'ਤੇ ਦਿੱਤੀ ਜਾਣਕਾਰੀ
ਆਕਲੈਂਡ-ਸਿਡਨੀ ਉਡਾਣ 'ਤੇ ਇੱਕ ਹੋਰ ਕੋਰੋਨਾ ਪਾਜਟਿਵ ਦੀ ਪੁਸ਼ਟੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਇੱਕ ਅਜਿਹੇ ਨੌਜਵਾਨ ਨੂੰ ਕੋਰੋਨਾ ਪਾਜਟਿਵ ਹੋਣ ਦੀ ਖਬਰ ਸਾਹਮਣੇ ਆਈ ਸੀ, ਜੋ 6 ਜੁਲਾਈ ਨੂੰ ਆਕਲੈਂਡ ਤੋਂ ਸਿਡਨੀ ਏਅਰ ਨਿਊਜੀਲੈਂਡ ਦੀ ਉਡਾਣ ਰਾਂਹੀ ਗਿਆ ਸੀ। ਇਸ ਨੌਜਵਾਨ ਬਾਰੇ ਤਾਂ ਨਿਊ ਸਾਊਥ ਵੇਲਜ਼ ਦੇ ਸਿਹਤ ਮਹਿਕਮੇ ਨੇ ਨਿਊਜੀਲੈਂਡ ਸਿਹਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਸੀ, ਪਰ 20 ਜੁਲਾਈ ਨੂੰ ਇੱਕ ਮਹਿਲਾ ਜੋ ਏਅਰ ਨਿਊਜੀਲੈਂਡ ਦੀ ਐਨ ਜੈਡ 130 ਉਡਾਣ ਰਾਂਹੀ ਆਕਲੈਂਡ ਤੋਂ ਸਿਡਨੀ ਪੁੱਜੀ, ਉਸ ਦੇ ਪਾਜਟਿਵ ਹੋਣ ਦੀ ਖਬਰ ਨਿਊਜੀਲੈਂਡ ਸਿਹਤ ਮਹਿਕਮੇ ਨੂੰ ਨਹੀਂ ਦਿੱਤੀ ਗਈ ਤੇ ਜਦੋਂ ਮਹਿਲਾ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਨੇ ਖੁਦ ਆਪਣੀ ਡਿਊਟੀ ਸਮਝਦਿਆਂ ਅਜਿਹਾ ਕੀਤਾ ਤੇ ਨਿਊਜੀਲੈਂਡ ਸਿਹਮ ਮਹਿਕਮੇ ਨੂੰ ਜਾਣਕਾਰੀ ਦਿੱਤੀ। ਮਹਿਲਾ ਫੈਂਗਰਾਏ ਤੋਂ ਸੀ ਤੇ ਉਸਦੇ ਨਜਦੀਕੀ ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ ਦੇ ਟੈਸਟ ਕਰਵਾਏ ਗਏ ਹਨ, ਜੋ ਕਿ ਨੈਗਟਿਵ ਆਏ ਹਨ।
ਮਹਿਲਾ ਅਨੁਸਾਰ ਉਸਨੂੰ ਆਸਟ੍ਰੇਲੀਆ ਵਿੱਚ ਕੁਆਰਂਟੀਨ ਦੇ ਦੂਜੇ ਦਿਨ ਕੋਰੋਨਾ ਦੀ ਪੁਸ਼ਟੀ ਹੋ ਗਈ ਸੀ।

ADVERTISEMENT