Thursday, 06 August 2020
01 August 2020 New Zealand

ਕਬਰਾਂ ਬੋਲ ਪਈਆਂ: ਵਿਨਸਟਨ ਪੀਟਰਜ਼ ਦੀ ਆਪਣੇ ਅਲੋਚਕਾਂ ਨੂੰ ਚੇਤਾਵਨੀ

ਕਬਰਾਂ ਬੋਲ ਪਈਆਂ: ਵਿਨਸਟਨ ਪੀਟਰਜ਼ ਦੀ ਆਪਣੇ ਅਲੋਚਕਾਂ ਨੂੰ ਚੇਤਾਵਨੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਚੋਣਾ ਦੇ ਦਿਨ ਹਨ, ਹਰ ਪਾਸੇ ਚੋਣਾ ਦੀ ਗੱਲ ਚੱਲ ਰਹੀ ਹੈ ਤੇ ਹਰ ਪਾਰਟੀ, ਨੁਮਾਇੰਦਾ ਤੇ ਵੋਟਰ ਸਤੰਬਰ ਵਿੱਚ ਹੋਣ ਵਾਲੀਆਂ ਚੋਣਾ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਪਰ ਇਸੇ ਸਮੇਂ ਵਿੱਚ ਰੀਡ ਰੀਸਰਚ ਤੇ ਕੋਲਮਰ ਬਰੰਟਨ ਦੇ ਪੋਲ ਨਤੀਜਿਆਂ ਨੇ ਐਨ ਜੈਡ ਫਰਸਟ ਪਾਰਟੀ ਲੀਡਰ ਵਿਨਸਟਨ ਪੀਟਰਜ਼ ਦੀ ਚਿੰਤਾ ਵਧਾ ਦਿੱਤੀ ਹੈ, ਦੋਨੋਂ ਹੀ ਪੋਲ ਵਿੱਚ ਵਿਨਸਟਨ ਪੀਟਰਜ ਦੀ ਐਨ ਜੈਡ ਫਰਸਟ ਪਾਰਟੀ ਨੂੰ ਸਿਰਫ 2% ਵੋਟ ਮਿਲਦੇ ਦਿਖੇ ਹਨ।
ਪਰ ਆਪਣੇ ਆਪ ਨੂੰ ਸਭ ਦਾ ਸਿਰਾ ਮੰਨਣ ਵਾਲੇ ਵਿਨਸਟਨ ਪੀਟਰਜ਼ ਨੇ ਅੱਜ 'ਦ ਨੈਸ਼ਨ' ਦੇ ਨਾਲ ਗੱਲਬਾਤ ਦੌਰਾਨ ਇਹ ਸੰਦੇਸ਼ ਦਿੱਤਾ ਹੈ ਕਿ 'ਸਟੈਂਡ ਬੈਕ ਐਂਡ ਵਾਚ' ਨਾਲ ਹੀ ਉਨ੍ਹਾਂ ਦੋਨੋਂ ਹੀ ਪੋਲ ਨਤੀਜਿਆਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਕਿਹਾ ਹੈ ਕਿ ਅਜਿਹੇ ਪੋਲ ਨਤੀਜੇ ਬਿਲਕੁਲ ਬਕਵਾਸ ਹੁੰਦੇ ਹਨ, ਕਿਉਂਕਿ 2002 ਵਿੱਚ ਵੀ ਉਨ੍ਹਾਂ ਨੂੰ ਅਜਿਹੇ ਹੀ ਪੋਲ ਵਿੱਚ 2% ਵੋਟ ਮਿਲਦੇ ਦਿਖੇ ਸਨ, ਪਰ ਅਸਲ ਚੋਣਾ ਵਿੱਚ ਪਾਰਟੀ ਨੇ 11% ਵੋਟਾਂ ਹਾਸਿਲ ਕੀਤੀਆਂ ਸਨ।

ADVERTISEMENT