ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਜੂਨ ਵਿੱਚ ਆਕਲੈਂਡ ਏਅਰਪੋਰਟ ਦੁਨੀਆਂ ਦੇ ਵੱਡੇ-ਵੱਡੇ ਏਅਰਪੋਰਟਾਂ ਦੇ ਮੁਕਾਬਲੇ ਕਾਫੀ ਜਿਆਦਾ ਵਿਅਸਤ ਸਾਬਿਤ ਹੋਇਆ ਹੈ। ਹਾਲਾਂਕਿ ਕੋਰੋਨਾ ਮਹਾਂਮਾਰੀ ਕਰਕੇ ਪਿਛਲੇ ਸਾਲ ਦੀ ਜੂਨ ਦੇ ਮੁਕਾਬਲੇ ਤਾਂ ਯਾਤਰੀਆਂ ਦੀ ਗਿਣਤੀ ਵਿੱਚ 85% ਕਮੀ ਦੇਖੀ ਗਈ, ਪਰ ਘਰੈਲੂ ਉਡਾਣਾ ਸ਼ੁਰੂ ਹੋਣ ਕਰਕੇ ਆਕਲੈਂਡ ਦੇ ਏਅਰਪੋਰਟ 'ਤੇ ਇੰਗਲੈਂਡ ਦੇ ਹੀਥਰੋ ਏਅਰਪੋਰਟ, ਸਿਡਨੀ ਏਅਰਪੋਰਟ, ਸਿੰਘਾਪੁਰ ਦਾ ਚੈਂਗਾਈ ਏਅਰਪੋਰਟ, ਹਾਂਗਕਾਂਗ ਏਅਰਪੋਰਟ ਦੇ ਮੁਕਾਬਲੇ ਕਾਫੀ ਜਿਆਦਾ ਗਿਣਤੀ ਵਿੱਚ ਯਾਤਰੀ ਦੇਖਣ ਨੂੰ ਮਿਲੇ। ਬੀਤੀ ਜੂਨ ਵਿੱਚ ਆਕਲੈਂਡ ਏਅਰਪੋਰਟ 'ਤੇ 231,600 ਯਾਤਰੀਆਂ ਦੀ ਆਵਾਜਾਈ ਹੋਈ ਤੇ ਇਸ ਵਿੱਚ 89% ਘਰੈਲੂ ਯਾਤਰੀਆਂ ਦੀ ਗਿਣਤੀ ਸ਼ਾਮਿਲ ਸੀ।