Thursday, 06 August 2020
01 August 2020 New Zealand

ਨਿਊਜ਼ੀਲੈਂਡ ਦੀ ਫਰਸਟ ਯੂਨੀਅਨ ਨੇ ਇੰਮੀਗ੍ਰੇਸ਼ਨ ਨੂੰ ਵਿਦੇਸ਼ੀ ਕਾਮੀਆ ਦੀ ਵੀਜਾ ਅਰਜ਼ੀਆਂ ਬੰਦ ਕਰਨ ਦੀ ਕੀਤੀ ਸਿਫ਼ਾਰਿਸ

ਦੂਜੇ ਪਾਸੇ ਸਹਿਯੋਗੀ  ਯੂਨੀਅਨਾਂ ਰੈਲੀਆ ਕੱਢ ਲੋਕਾ ਨੂੰ ਬਣਾ ਰਹੀਆਂ ਮੂਰਖ
ਨਿਊਜ਼ੀਲੈਂਡ ਦੀ ਫਰਸਟ ਯੂਨੀਅਨ ਨੇ ਇੰਮੀਗ੍ਰੇਸ਼ਨ ਨੂੰ ਵਿਦੇਸ਼ੀ ਕਾਮੀਆ ਦੀ ਵੀਜਾ ਅਰਜ਼ੀਆਂ ਬੰਦ ਕਰਨ ਦੀ ਕੀਤੀ ਸਿਫ਼ਾਰਿਸ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਦੌਰ ਭਾਂਵੇ ਕੋਰੋਨਾ ਦਾ ਚੱਲ ਰਿਹਾ ਹੈ, ਪਰ ਕਈ ਦੋਗਲਿਆਂ ਦ ਅਸਲੀਅਤ ਵੀ ਇਸੇ ਦੌਰ ਦੇ ਵਿੱਚ ਸਾਹਮਣੇ ਆ ਰਹੀ ਹੈ। ਦਰਅਸਲ ਨਿਊਜੀਲੈਂਡ ਵਿੱਚ ਚੱਲ ਰਹੇ ਕੰਸਟਰਕਸ਼ਨ ਪ੍ਰੋਜੈਕਟਾਂ ਲਈ ਕਾਰੋਬਾਰੀਆਂ ਵਲੋਂ ਵਿਦੇਸ਼ੀ ਕਾਮਿਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਬੀਤੇ ਦਿਨੀਂ ਆਕਲੈਂਡ ਦੇ ਰੇਲ ਲਿੰਕ ਪ੍ਰੋਜੈਕਟ ਲਈ ਇੱਕ ਵਿਦੇਸ਼ੀ ਕਰਮਚਾਰੀ ਤੇ ਉਸਦੇ ਪਰਿਵਾਰ ਨੂੰ ਵੀਜਾ ਜਾਰੀ ਕੀਤਾ ਗਿਆ ਹੈ ਅਤੇ ਇਸ ਪ੍ਰੋਜੈਕਟ ਲਈ 30 ਕਰਮਚਾਰੀ ਉਨ੍ਹਾਂ ਦੇ 24 ਪਰਿਵਾਰਿਕ ਮੈਂਬਰਾਂ ਲਈ ਵੀਜਾ ਜਾਰੀ ਕਰਵਾਇਆ ਜਾਣਾ ਬਾਕੀ ਹੈ। ਪਰ ਇਸ ਗੱਲ 'ਤੇ ਇਨ੍ਹਾਂ ਪ੍ਰਵਾਸੀ ਕਰਮਚਾਰੀਆਂ ਦੀਆਂ ਸਹਿਯੋਗੀ ਯੂਨੀਅਨਾਂ ਦਾ ਦੋਗਲਾ ਚਿਹਰਾ ਨਜਰ ਆਉਣ ਲੱਗਾ ਹੈ, ਅਜਿਹੀ ਹੀ ਮਿੱਤਰ ਯੂਨੀਅਨ ਫਰਸਟ ਯੂਨੀਅਨ ਤਾਂ ਸਰਕਾਰ ਨੂੰ ਪ੍ਰਵਾਸੀ ਕਰਮਚਾਰੀਆਂ ਦੀ ਭਰਤੀ 'ਤੇ ਰੋਕ ਲਾਉਣ ਬਾਰੇ ਕਹਿ ਰਹੀ ਹੈ, ਜਦਕਿ ਇਸੇ ਯੂਨੀਅਨ ਦੀਆਂ ਸਹਾਇਕ ਜੱਥੇਬੰਦੀਆਂ ਪ੍ਰਵਾਸੀਆਂ ਦੇ ਹੱਕਾਂ ਲਈ, ਬਾਹਰ ਫਸੇ ਪ੍ਰਵਾਸੀਆਂ ਨੂੰ ਨਿਊਜੀਲੈਂਡ ਵਾਪਿਸ ਬੁਲਾਉਣ ਲਈ ਮੁਜਾਹਰੇ ਕਰ ਰਹੀਆਂ ਹਨ। ਫਰਸਟ ਯੂਨੀਅਨ ਦਾ ਕਹਿਣਾ ਹੈ ਕਿ ਬਥੇਰੇ ਨਿਊਜੀਲੈਂਡ ਵਾਸੀ ਇਸ ਵੇਲੇ ਵਿਹਲੇ ਘੁੰਮ ਰਹੇ ਹਨ ਤੇ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਇਨ੍ਹਾਂ ਕੰਮਾਂ ਲਈ ਭਰਤੀ ਕੀਤੇ ਜਾਣਾ ਜਰੂਰੀ ਹੈ। ਪਰ ਕੰਸਟਕਰਸ਼ਨ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਹਿਲ ਨਿਊਜੀਲੈਂਡ ਵਾਸੀ ਹੀ ਹੁੰਦੇ ਹਨ, ਪਰ ਜਦੋਂ ਉਨ੍ਹਾਂ ਨਿਊਜੀਲੈਂਡ ਤੋਂ ਕੋਈ ਕੰਮ ਲਈ ਨਹੀਂ ਮਿਲੇਗਾ ਜਾਂ ਫਿਰ ਖਾਸ ਮੁਹਾਰਤ ਹਾਸਿਲ ਵਿਦੇਸ਼ੀ ਕਰਮਚਾਰੀ ਹੀ ਉਨ੍ਹਾਂ ਲਈ ਕੰਮ ਕਰ ਸਕਦੇ ਹੋਣ ਤਾਂ ਉਨ੍ਹਾਂ ਲਈ ਹੋਰ ਕੋਈ ਤਜਵੀਜ ਨਹੀਂ ਬੱਚਦੀ।

ADVERTISEMENT