ਆਕਲੈਂਡ (ਐੱਨਜੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ 'ਚ ਕੋਰੋਨਾ ਦੇ ਦੋ ਨਵੇਂ ਕੇਸ ਸਾਹਮਣੇ ਆਏ ਹਨ। ਇਹ ਦੋਵੇਂ ਅਮਰੀਕਾ ਅਤੇ ਸਵਿਟਰਜ਼ਰਲੈਂਡ ਤੋਂ ਆਏ ਹਨ, ਜਿਨ੍ਹਾਂ ਦਾ ਮੈਨੇਜਡ ਆਈਸੋਲੇਸ਼ਨ ਦੌਰਾਨ ਟੈਸਟ ਕੀਤਾ ਗਿਆ ਸੀ। ਜਿੱਥੇ ਹੁਣ ਤੱਕ 27 ਕੇਸਾਂ ਦੀ ਤਸਦੀਕ ਹੋ ਚੁੱਕੀ ਹੈ।
ਮਨਿਸਟਰੀ ਆਫ ਹੈੱਲਥ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਦੀ ਬਜਾਏ ਪ੍ਰੈੱਸ ਨੋਟ ਰਾਹੀਂ ਦਿੱਤੀ ਜਾਣਕਾਰੀ ਅਨੁਸਾਰ ਪੌਜੇਟਿਵ ਪਾਇਆ ਇਕ ਦੂਜਾ ਨੌਜਵਾਨ 29 ਜੁਲਾਈ ਨੂੰ ਅਮਰੀਕਾ ਤੋਂ ਨਿਊਜ਼ੀਲੈਂਡ ਆਇਆ ਸੀ। ਇਸ ਤਰ੍ਹਾਂ ਨੌਜਵਾਨ ਸਵਿੱਟਰਜ਼ਰਲੈਂਡ ਤੋਂ ਵਾਇਆ ਐਮਸਟਰਡਮ ਅਤੇ ਸਿਓਲ ਰਾਹੀਂ 20 ਜੁਲਾਈ ਨੂੰ ਨਿਊਜ਼ੀਲੈਂਡ ਪੁੱਜਾ ਸੀ। ਉਸਨੂੰ ਕਰਾਈਸਚਰਚ ਦੇ ਸੁਧਿਮਾ ਹੋਟਲ 'ਚ ਰੱਖਿਆ ਗਿਆ ਸੀ। ਪਹਿਲੀ ਵਾਰ ਉਸਦਾ ਟੈਸਟ ਨੈਗੇਟਿਵ ਆਇਆ ਸੀ ਪਰ ਜਦੋਂ ਰੁਟੀਨ 'ਚ ਦੂਜੀ ਵਾਰ ਚੈੱਕ ਕੀਤਾ ਗਿਆ ਤਾਂ ਟੈਸਟ ਪੌਜੇਟਿਵ ਆ ਗਿਆ।
ਡਾਇਰੈਕਟਰ ਜਨਰਲ ਆਫ ਹੈੱਲਥ ਐਸ਼ਲੇਅ ਬਲੂਮਫੀਲਡ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਪ੍ਰਤੀ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।