Monday, 28 September 2020
06 August 2020 New Zealand

ਨਿਊਜੀਲੈਂਡ ਵਾਸੀਆਂ ਨੂੰ ਘਰਾਂ ਵਿੱਚ ਮਾਸਕ ਰੱਖਣ ਦੀ ਸਲਾਹ

ਨਿਊਜੀਲੈਂਡ ਵਾਸੀਆਂ ਨੂੰ ਘਰਾਂ ਵਿੱਚ ਮਾਸਕ ਰੱਖਣ ਦੀ ਸਲਾਹ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਡਾਇਰੈਕਟਰ ਜਨਰਲ ਆਫ ਹੈਲਥ ਡਾਕਟਰ ਐਸ਼ਲੀ ਬਲੂਮਫਿਲਡ ਵਲੋਂ ਅੱਜ ਕੋਰੋਨਾ ਸਬੰਧੀ ਤਾਜਾ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਮੈਨੇਜਡ ਆਈਸੋਲੇਸ਼ਨ ਵਿੱਚ ਅੱਜ ਕਿਸੇ ਨੂੰ ਵੀ ਕੋਰੋਨਾ ਦੀ ਪੁਸ਼ਟੀ ਨਹੀਂ ਹੋਈ ਹੈ। ਪਰ ਇਸਦੇ ਨਾਲ ਹੀ ਉਨ੍ਹਾਂ ਇੱਕ ਹੋਰ ਮੱਹਤਵਪੂਰਨ ਗੱਲ ਵੀ ਕਹੀ, ਉਨ੍ਹਾਂ ਨਿਊਜੀਲੈਂਡ ਵਾਸੀਆਂ ਨੂੰ ਘਰਾਂ ਵਿੱਚ ਮਾਸਕ ਰੱਖਣ ਦੀ ਸਲਾਹ ਦਿੱਤੀ ਹੈ।
ਇਸ ਸਬੰਧੀ ਉਨ੍ਹਾਂ ਦਾ ਕਹਿਣਾ ਹੈ ਕਿ ਮਾਸਕ, ਕੋਰੋਨਾ ਖਿਲਾਫ ਲੜਣ ਲਈ ਇੱਕ ਕਾਰਗਰ ਹਥਿਆਰ ਹਨ ਅਤੇ ਜੇ ਨਿਊਜੀਲੈਂਡ ਵਿੱਚ ਦੁਬਾਰਾ ਕੋਰੋਨਾ ਦੀ ਲਹਿਰ ਸ਼ੁਰੂ ਹੁੰਦੀ ਹੈ ਤਾਂ ਇਹ ਕੋਰੋਨਾ ਖਿਲਾਫ ਲੜਾਈ ਵਿੱਚ ਬਹੁਤ ਸਹਾਇਕ ਸਾਬਿਤ ਹੋ ਸਕਦੇ ਹਨ। ਉਨ੍ਹਾਂ ਡਾਕਟਰੀ ਮਾਸਕ ਨਹੀਂ, ਬਲਕਿ ਕੋਈ ਵੀ ਆਮ ਘਰੇਲੂ ਬਣੇ, ਨਾਨ-ਸਰਜੀਕਲ ਮਾਸਕ ਬਾਰੇ ਕਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਿਊਜੀਲੈਂਡ ਕੋਲ 12 ਮਿਲੀਅਨ ਮਾਸਕ ਸਟੋਰ ਵਿੱਚ ਹਨ ਅਤੇ ਇਸ ਤੋਂ ਇਲਾਵਾ ਘਰਾਂ ਵਿੱਚ ਵੀ ਮਾਸਕ ਬਣਾਏ ਜਾ ਸਕਦੇ ਹਨ।

ADVERTISEMENT