Monday, 28 September 2020
06 August 2020 New Zealand

ਕਿਰਾਏਦਾਰਾਂ ਦੇ ਹਿੱਤਾਂ ਦੀ ਰਾਖੀ ਕਰੇਗਾ ਨਿਊਜੀਲੈਂਡ ਸਰਕਾਰ ਦਾ ਨਵਾਂ 'ਰੈਜ਼ੀਡੈਂਸ਼ਲ ਟੀਨੈਸੀ ਅਮੈਂਡਮੈਂਟ ਬਿੱਲ'

ਕਿਰਾਏਦਾਰਾਂ ਦੇ ਹਿੱਤਾਂ ਦੀ ਰਾਖੀ ਕਰੇਗਾ ਨਿਊਜੀਲੈਂਡ ਸਰਕਾਰ ਦਾ ਨਵਾਂ 'ਰੈਜ਼ੀਡੈਂਸ਼ਲ ਟੀਨੈਸੀ ਅਮੈਂਡਮੈਂਟ ਬਿੱਲ' - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਰਾਤ ਪਾਰਲੀਮੈਂਟ ਵਿੱਚ ਨਵਾਂ ਰੈਜ਼ੀਡੈਂਸ਼ਲ ਟੀਨੇਸੀ ਅਮੈਂਡਮੈਂਟ ਬਿੱਲ ਪੇਸ਼ ਕੀਤਾ ਗਿਆ ਸੀ ਅਤੇ ਖੁਸ਼ੀ ਦੀ ਗੱਲ ਹੈ ਕਿ ਬਿੱਲ ਦੀ ਫਾਈਨਲ ਰੀਡਿੰਗ ਨੂੰ ਪਾਰਲੀਮੈਂਟ ਵਿੱਚ ਪਾਸ ਕਰ ਦਿੱਤਾ ਗਿਆ ਹੈ। ਦੱਸਦੀਏ ਕਿ ਇਸ ਬਿੱਲ ਦੇ ਕਾਨੂੰਨ ਬਨਣ ਨਾਲ ਕਿਰਾਏਦਾਰਾਂ ਦੇ ਹਿੱਤਾਂ ਦੀ ਰਾਖੀ ਹੋਰ ਵਧੇਰੇ ਸੰਭਵ ਹੋ ਸਕੇਗੀ, ਮਕਾਨ ਮਾਲਕ, ਕਿਰਾਏਦਾਰਾਂ ਨੂੰ ਬਿਨ੍ਹਾਂ ਨੋਟਿਸ 90 ਦਿਨ ਅੰਦਰ ਘਰ ਖਾਲੀ ਕਰਨ ਲਈ ਨਹੀਂ ਕਹਿ ਸਕਣਗੇ। ਕਿਰਾਏ ਵਿੱਚ ਇਕ ਨਿਯਤ ਸੀਮਾ ਤੱਕ ਹੀ ਸਲਾਨਾ ਵਾਧਾ ਕੀਤਾ ਜਾ ਸਕੇਗਾ। ਕਿਰਾਏਦਾਰਾਂ ਨੂੰ ਘਰਾਂ ਵਿੱਚ ਛੋਟੇ-ਮੋਟੇ ਬਦਲਾਅ ਜਿਵੇਂ ਕਿ ਫੋਟੋਆਂ ਆਦਿ ਟੰਗਣ ਜਾਂ ਬੇਬੀ ਪਰੂਫਿੰਗ ਕਰਨ ਦਾ ਹੱਕ ਹੋਏਗਾ। ਇੱਥੇ ਇੱਕ ਹੋਰ ਅਹਿਮ ਬਦਲਾਅ ਜੋ ਮਕਾਨ ਮਾਲਕ ਦੇ ਹੱਕ ਵਿੱਚ ਹੋਏਗਾ, ਉਹ ਇਹ ਕਿ ਜੇ ਕਿਰਾਏਦਾਰ ਦਾ ਵਰਤਾਰਾ ਮਾਲਕ ਜਾਂ ਗੁਆਂਢੀਆਂ ਨਾਲ ਹਿੰਸਕ ਹੁੰਦਾ ਹੈ ਤਾਂ ਉਸਨੂੰ 14 ਦਿਨ ਦਾ ਨੋਟਿਸ ਦੇਕੇ ਕੱਢਿਆ ਵੀ ਜਾ ਸਕੇਗਾ।
ਅਸੋਸ਼ੀਏਟ ਹਾਉਸਿੰਗ ਮਨਿਸਟਰ ਕ੍ਰਿਸ ਫਾਫੋਈ ਨੇ ਇਸ ਬਿੱਲ ਦੀ ਫਾਈਨਲ ਰੀਡਿੰਗ ਦੇ ਪਾਸ ਹੋਣ 'ਤੇ ਖੁਸ਼ੀ ਪ੍ਰਗਟਾਈ ਹੈ ਅਤੇ ਇਹ ਵੀ ਕਿਹਾ ਹੈ ਕਿ ਇਸ ਬਿੱਲ ਦੇ ਕਾਨੂੰਨ ਬਨਣ ਨਾਲ ਨਿਊਜੀਲੈਂਡ ਦੇ ਵਿੱਚ ਕਿਰਾਏਦਾਰ ਕਿਰਾਏ ਦੇ ਘਰ ਵਿੱਚ ਆਪਣੇ ਘਰ ਵਾਂਗ ਰਹਿ ਸਕਣਗੇ ਅਤੇ ਕੋਈ ਵੀ ਉਨ੍ਹਾਂ ਨੂੰ ਬਿਨ੍ਹਾਂ ਕਾਰਨ ਘਰੋਂ ਨਹੀਂ ਕੱਢ ਸਕੇਗਾ।

 

ADVERTISEMENT