Monday, 28 September 2020
06 August 2020 New Zealand

ਲੈਬਨਾਨ ਪੀੜਿਤਾਂ ਦੀ ਮੱਦਦ ਲਈ ਅੱਗੇ ਆਈ ਨਿਊਜੀਲੈਂਡ ਸਰਕਾਰ

ਲੈਬਨਾਨ ਪੀੜਿਤਾਂ ਦੀ ਮੱਦਦ ਲਈ ਅੱਗੇ ਆਈ ਨਿਊਜੀਲੈਂਡ ਸਰਕਾਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਲੈਬਨਾਨ ਦੇ ਸ਼ਹਿਰ ਬੈਰੁਤ ਵਿੱਚ ਜੋ ਮੰਦਭਾਗੀ ਘਟਨਾ ਬੀਤੇ ਦਿਨੀ ਵਾਪਰੀ, ਉਸ ਵਿੱਚ ਹਜਾਰਾਂ ਰਿਹਾਇਸ਼ੀਆਂ ਦੇ ਜਖਮੀ ਹੋਣ ਅਤੇ 70 ਤੋਂ ਵਧੇਰੇ ਮੌਤਾਂ ਹੋਣ ਦੀ ਪੁਸ਼ਟੀ ਹੋਈ ਸੀ, ਇਸ ਦੁੱਖ ਦੀ ਘੜੀ ਮੌਕੇ ਨਿਊਜੀਲੈਂਡ ਸਰਕਾਰ ਨੇ ਇਨ੍ਹਾਂ ਪੀੜਿਤਾਂ ਦੀ ਮੱਦਦ ਦਾ ਫੈਸਲਾ ਲਿਆ ਹੈ ਅਤੇ ਇਸ ਲਈ $500,000 ਦੀ ਮੱਦਦ ਦਾ ਐਲਾਨ ਕੀਤਾ ਹੈ, ਇਹ ਪੈਸਾ ਦਵਾਈਆਂ, ਜਰੂਰੀ ਮੈਡੀਕਲ ਸਮਾਨ ਅਤੇ ਹੋਰਾਂ ਸੇਵਾਵਾਂ ਲਈ ਵਰਤਿਆ ਜਾਏਗਾ। ਇਸ ਗੱਲ ਦੀ ਜਾਣਕਾਰੀ ਫੋਰਨ ਅਫੇਅਰ ਮਨਿਸਟਰ ਵਿਨਸਟਨ ਪੀਟਰਜ ਵਲੋਂ ਜਾਰੀ ਕੀਤੀ ਗਈ ਹੈ। ਉਨ੍ਹਾਂ ਨਿਊਜੀਲੈਂਡ ਵਾਸੀਆਂ ਦੇ ਨਾਮ ਇਹ ਸੁਨੇਹਾ ਵੀ ਦਿੱਤਾ ਹੈ ਕਿ ਜੇ ਕੋਈ ਇਨ੍ਹਾਂ ਪੀੜਿਤਾਂ ਦੀ ਮਾਲੀ ਮੱਦਦ ਕਰਨਾ ਚਾਹੁੰਦਾ ਹੈ ਤਾਂ ਉਹ ਕੰਬਲ, ਭੋਜਨ ਜਾਂ ਮੈਡੀਸਨ ਬੈਰੁਤ ਭੇਜਣ ਦੀ ਬਜਾਏ ਭਰੋਸੇਯੋਗ ਰਾਹਤ ਸੰਸਥਾਵਾਂ ਨਾਲ ਰਾਬਤਾ ਕਾਇਮ ਕਰੇ ਅਤੇ ਉਨ੍ਹਾਂ ਰਾਂਹੀ ਮੱਦਦ ਦਾ ਹੱਥ ਅੱਗੇ ਵਧਾਏ।

ADVERTISEMENT