Monday, 28 September 2020
06 August 2020 New Zealand

ਆਕਲੈਂਡ ਟ੍ਰਾਂਸਪੋਰਟ ਦੀਆਂ ਨਵੀਂਆਂ ਕੈਮਰਾ ਕਾਰਾਂ ਸਾਬਿਤ ਹੋ ਰਹੀ ਕਮਾਈ ਦਾ ਵਧੀਆ ਸਾਧਨ, 4 ਗੁਣਾ ਵਧੇਰੇ ਟਿਕਟਾਂ ਕੀਤੀਆਂ ਜਾਰੀ

ਆਕਲੈਂਡ ਟ੍ਰਾਂਸਪੋਰਟ ਦੀਆਂ ਨਵੀਂਆਂ ਕੈਮਰਾ ਕਾਰਾਂ ਸਾਬਿਤ ਹੋ ਰਹੀ ਕਮਾਈ ਦਾ ਵਧੀਆ ਸਾਧਨ, 4 ਗੁਣਾ ਵਧੇਰੇ ਟਿਕਟਾਂ ਕੀਤੀਆਂ ਜਾਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਟ੍ਰਾਂਸਪੋਰਟ (ਏ ਟੀ) ਦੀਆਂ ਨਵੀਆਂ ਕਾਰਾਂ, ਜਿਨ੍ਹਾਂ ਵਿੱਚ ਹਾਈ-ਟੇਕ ਪਾਰਕਿੰਗ ਕੈਮਰੇ ਲਾਏ ਗਏ ਹਨ, ਏ ਟੀ ਲਈ ਇੱਕ ਕਮਾਊ ਪੁੱਤ ਸਾਬਿਤ ਹੋ ਰਹੀਆਂ ਹਨ। ਸ਼ਹਿਰ ਦੇ ਅੰਦਰੂਨੀ ਉਪਨਗਰਾਂ ਦੀਆਂ ਰਿਹਾਇਸ਼ੀ ਕਾਰ ਪਾਰਕਿੰਗਾਂ ਨਜਦੀਕ ਪੈਟਰੋਲੰਿਗ ਕਰ ਰਹੀਆਂ ਇਹ ਕਾਰਾਂ ਰੋਜਾਨਾ 200 ਟਿਕਟਾਂ ਜਾਰੀ ਕਰ ਦਿੰਦੀਆਂ ਹਨ ਤੇ ਪਹਿਲਾਂ ਪੈਦਲ ਜਾਂਦੇ ਵਾਰਡਨ ਕੋਲੋਂ 50-60 ਰੋਜਾਨਾ ਦੀਆਂ ਟਿਕਟਾਂ ਹੀ ਜਾਰੀ ਕਰ ਹੁੰਦੀਆਂ ਸਨ।
ਪੋਨਸਨ ਬੇਅ, ਫਰੀਮੇਨਜ਼ ਬੇਅ,ਗ੍ਰੇਅ ਲਿਨ, ਪਾਰਨੈਲ ਅਤੇ ਮਾਉਂਟ ਈਡਨ ਇਲਾਕਿਆਂ ਵਿੱਚ ਬੀਤੇ ਸਾਲ ਸਤੰਬਰ ਤੋਂ 21 ਜੁਲਾਈ ਤੱਕ ਇਨ੍ਹਾਂ ਕਾਰਾਂ ਨੇ 7947 ਟਿਕਟਾਂ ਜਾਰੀ ਕੀਤੀਆਂ ਹਨ ਤੇ ਇੱਕ ਟਿਕਟ 'ਤੇ $12 ਤੋਂ $57 ਤੱਕ ਦਾ ਜੁਰਮਾਨਾ ਲਾਇਆ ਜਾਂਦਾ ਹੈ। ਦੱਸਦੀਏ ਕਿ ਜਾਰੀ ਕੀਤੀਆਂ ਜਾਂਦੀਆਂ ਇਹ ਪਾਰਕਿੰਗ ਟਿਕਟਾਂ ਏ ਟੀ ਲਈ ਕਮਾਈ ਦਾ ਅਹਿਮ ਸਾਧਨ ਸਾਬਿਤ ਹੁੰਦੀਆਂ ਹਨ।

ADVERTISEMENT