ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਪੂਰੀ ਤਰ੍ਹਾਂ ਭਰੇ ਆਕਲੈਂਡ ਦੇ ਟਾਊਨ ਹਾਲ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਆਪਣੇ ਇੱਕ ਨਵੇਂ ਹੀ ਰੂਪ ਵਿੱਚ ਦਿਖੇ, ਲੇਬਰ ਪਾਰਟੀ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਮੌਕੇ ਉਨ੍ਹਾਂ ਦੇ ਚਿਹਰੇ 'ਤੇ ਇੱਕ ਵੱਖਰੀ ਹੀ ਰੌਣਕ ਦੇਖਣ ਨੂੰ ਮਿਲ ਰਹੀ ਸੀ। ਇਸ ਮੌਕੇ ਉਨ੍ਹਾਂ ਪਿਛਲੇ 3 ਸਾਲ ਵਿੱਚ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ। ਉਨ੍ਹਾਂ ਕਮਾਈਆਂ ਦੇ ਵਾਧੇ ਅਤੇ ਤਨਖਾਹਾਂ ਦੇ ਵਾਧੇ ਕੀਤੇ ਜਾਣ ਤੋਂ ਲੈਕੇ ਕ੍ਰਾਈਸਚਰਚ ਅੱਤਵਾਦੀ ਹਮਲੇ, ਵਾਈਟ ਆਈਲੈਂਡ ਦੇ ਦੁਖਾਂਤ ਅਤੇ ਕੋਰੋਨਾ ਤੋਂ ਨਿਊਜੀਲੈਂਡ ਵਾਸੀਆਂ ਨੂੰ ਸੁਰੱਖਿਅਤ ਰੱਖਣ ਦੇ ਹਰ ਪਹਿਲੂ 'ਤੇ ਵਿਸਥਾਰ ਨਾਲ ਗੱਲਬਾਤ ਕੀਤੀ। ਪਰ ਇਸ ਸਭ ਤੋਂ ਉੱਪਰ ਉਹ ਵਾਰ-ਵਾਰ ਇਹ ਕਹਿੰਦੇ ਨਜਰ ਆਏ ਕਿ ਅਜੇ ਨਿਊਜੀਲੈਂਡ ਅਤੇ ਨਿਊਜੀਲੈਂਡ ਵਾਸੀਆਂ ਲਈ ਬਹੁਤ ਕੁਝ ਕਰਨਾ ਬਾਕੀ ਹੈ।
ਉਨ੍ਹਾਂ ਆਕਲੈਂਡ ਰੇਲ ਲੰਿਕ ਦੇ ਪੂਰੇ ਨਾ ਕੀਤੇ ਜਾ ਸਕਣ ਬਾਰੇ ਵੀ ਆਪਣੇ ਵਿਚਾਰ ਪ੍ਰਗਟਾਏ। ਪਰ ਇਸ ਮੌਕੇ ਸਭ ਤੋਂ ਅਹਿਮ ਜੋ ਰਿਹਾ ਉਹ ਸੀ $300 ਮਿਲੀਅਨ ਦਾ ਜੋਬ ਫੰਡ, ਜੋ ਕਿ ਕੋਰੋਨਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਕਰਮਚਾਰੀਆਂ ਅਤੇ ਕਾਰੋਬਾਰਾਂ ਨੂੰ ਵਿਸ਼ੇਸ਼ ਮੱਦਦ ਮੁੱਹਈਆ ਕਰਵਾਏਗਾ ਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਇਹ ਲੱਗਦਾ ਹੈ ਕਿ ਉਸਦੀ ਇਹ ਯੋਜਨਾ ਚੋਣਾ ਵਿੱਚ ਉਸਦੀ ਜਿੱਤ ਨੂੰ ਹੋਰ ਸੁਖਾਲਾ ਕਰੇਗਾ।