ਆਕਲੈਂਡ (ਹਰਪ੍ਰੀਤ ਸਿੰਘ) - ਕੁਦਰਤ ਜਿਸ ਨੂੰ ਰੱਖਣਾ ਚਾਹੇ ਉਸ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਅਤੇ ਅੱਜ ਇਹ ਕੱਥਨੀ ਫਿਰ ਤੋਂ ਸੱਚ ਹੋ ਗਈ ਹੈ, ਕਿਉਂਕਿ ਨੇਪੀਅਰ ਦੇ ਸਟੇਟ ਹਾਈਵੇ 5 ਨਜ਼ਦੀਕ ਵਾਪਰਿਆ ਇੱਕ ਟਰੱਕ ਹਾਦਸਾ ਇਸ ਦੀ ਵੱਡੀ ਉਦਾਹਰਨ ਹੈ।
ਟਰੱਕ ਨੂੰ ਪੰਜਾਬੀ ਨੌਜਵਾਨ ਚਲਾ ਰਿਹਾ ਸੀ ਤੇ ਟਰੱਕ ਬੇਕਾਬੂ ਹੁੰਦਾ ਹੋਇਆ ਸੜਕ ਤੋਂ ਲੈ ਗਿਆ। ਟਰੱਕ ਇੱਕ ਖੱਡ ਵਿੱਚ ਜਾ ਡਿੱਗਿਆ, ਪਰ ਉਥੇ ਲੱਗੇ ਦਰੱਖਤਾਂ ਨੇ ਟਰੱਕ ਨੂੰ ਹੋਰ ਡੂੰਘਾਈ ਵਿੱਚ ਜਾਣੋਂ ਰੋਕ ਲਿਆ ਅਤੇ ਮੌਕੇ ਤੇ ਪੁੱਜੇ ਐਮਰਜੈਂਸੀ ਦਸਤਿਆਂ ਨੇ ਚਾਰ ਘੰਟੇ ਦੀ ਮਸ਼ੱਕਤ ਤੋਂ ਬਾਅਦ ਟਰੱਕ ਡਰਾਈਵਰ ਨੂੰ ਕੱਢਿਆ ਅਤੇ ਜ਼ਖ਼ਮੀ ਹਾਲਤ ਵਿੱਚ ਹਾਕਸ ਬੇਅ ਸੋਲਜਰ ਮੈਮੋਰੀਅਲ ਹਸਪਤਾਲ ਵਿੱਚ ਭਰਤੀ ਕਰਵਾਇਆ।
ਹਾਦਸਾ ਮੋਹਾਕਾ ਰਿਵਰ ਬ੍ਰਿਜ ਅਤੇ ਟੀ ਹਰੇਟੋ ਵਿਚਾਲੇ ਦੁਪਹਿਰੇ ਡੇਢ ਵਜੇ ਦੇ ਲੱਗਭਗ ਵਾਪਰਿਆ ਦੱਸਿਆ ਜਾ ਰਿਹਾ ਹੈ।