ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਕੋਰੋਨਾ ਦੇ ਦੁਬਾਰਾ ਕਮਿਊਨਿਟੀ ਟ੍ਰਾਂਸਮਿਸ਼ਨ ਸ਼ੁਰੂ ਹੋਣ ਦਾ ਕਾਰਨ ਇੱਕ ਵੱਡੀ ਅਣਗਹਿਲੀ ਹੋ ਸਕਦੀ ਹੈ। ਦਰਅਸਲ ਆਕਲੈਂਡ ਏਅਰਪੋਰਟ ਅਤੇ ਆਈਸੋਲੇਸ਼ਨ ਕੇਂਦਰਾਂ 'ਤੇ ਕੰਮ ਕਰਦੇ 2 ਤਿਹਾਈ ਕਰਮਚਾਰੀਆਂ ਦਾ ਕੋਰੋਨਾ ਟੈਸਟ ਪਿਛਲੇ 1 ਹਫਤੇ ਤੋਂ ਨਹੀਂ ਕੀਤਾ ਗਿਆ ਹੈ। ਇਹ ਸਭ ਨਿਊਜਹੱਬ ਵਲੋਂ ਕੀਤੀ ਛਾਣਬੀਣ ਤੋਂ ਬਾਅਦ ਸਾਹਮਣੇ ਆਇਆ ਹੈ।
ਹਾਲਾਂਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਹੁਣ ਇਹ ਜਰੂਰੀ ਕਰ ਦਿੱਤਾ ਹੈ ਕਿ ਬਾਰਡਰ 'ਤੇ ਕੰਮ ਕਰਦੇ ਅਤੇ ਆਈਸੋਲੇਸ਼ਨਾਂ ਕੇਂਦਰਾਂ 'ਚ ਕੰਮ ਕਰਦੇ ਕਰਮਚਾਰੀਆਂ ਦੇ ਟੈਸਟ ਲਾਜਮੀ ਹੋਣਗੇ, ਪਰ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਦੋਨੋਂ ਸ਼੍ਰੇਣੀਆਂ ਦੇ ਕਰਮਚਾਰੀ ਆਪਣੇ ਆਪ ਵਿੱਚ ਰੋਜਾਨਾ ਇੱਕ ਵੱਡੇ ਰਿਸਕ ਦਾ ਸਾਹਮਣਾ ਕਰਦੇ ਹਨ ਅਤੇ ਇਨ੍ਹਾਂ ਦੇ ਟੈਸਟ ਨਾ ਕੀਤੇ ਜਾਣਾ ਵੱਡੀ ਗਲਤੀ ਹੈ।
ਦੱਸਦੀਏ ਕਿ ਮਨਿਸਟਰੀ ਆਫ ਹੈਲਥ ਦੇ ਆਂਕੜਿਆਂ ਅਨੁਸਾਰ 3 ਅਗਸਤ ਤੋਂ ਬੀਤੇ ਸੋਮਵਾਰ ਤੱਕ 1089 ਕਰਮਚਾਰੀਆਂ ਦੇ ਟੈਸਟ ਹੋਏ ਸਨ।
ਜਦਕਿ ਨਿਊਜਹੱਬ ਨੂੰ ਮਿਲੇ ਆਂਕੜੇ ਦੱਸਦੇ ਹਨ ਕਿ ਏਅਰਪੋਰਟ ਅਤੇ ਆਈਸੋਲੇਸ਼ਨ ਕੇਂਦਰਾਂ 'ਤੇ ਕਰਮਚਾਰੀਆਂ ਦੀ ਕੁੱਲ ਗਿਣਤੀ 2980 ਹੈ ਤੇ ਇਸ ਹਿਸਾਬ ਨਾਲ ਸਿਰਫ 1 ਤਿਹਾਈ ਕਰਮਚਾਰੀਆਂ ਦੇ ਹੀ ਟੈਸਟ ਕੀਤੇ ਗਏ ਹਨ।