ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਟੈਸਟ ਕਰਵਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਟੈਸਟਿੰਗ ਸੈਂਟਰਾਂ 'ਤੇ ਵੱਧਦੀ ਜਾ ਰਹੀ ਹੈ ਅਤੇ ਨਿਊਜੀਲੈਂਡ ਵਾਸੀਆਂ ਨੂੰ ਇਸ ਸਬੰਧੀ ਕੋਈ ਖੱਜਲੀ ਖੁਆਰੀ ਨਾ ਹੋਏ ਇਸੇ ਲਈ ਸਰਕਾਰ ਵੀ ਇਨ੍ਹਾਂ ਸੈਂਟਰਾਂ ਦੀ ਗਿਣਤੀ ਲਗਾਤਾਰ ਵਧਾ ਰਹੀ ਹੈ ਇਸੇ ਲੜੀ ਤਹਿਤ ਅੱਜ ਨੋਰਥਕੇਅਰ ਐਕਸੀਡੈਂਟ ਐਂਡ ਮੈਡੀਕਲ, 5 ਹੋਮ ਪਲੇਸ, ਰੋਜ਼ਡੇਲ 'ਤੇ ਇੱਕ ਨਵਾਂ ਟੈਸਟਿੰਗ ਸੈਂਟਰ ਸ਼ੁਰੂ ਕੀਤਾ ਗਿਆ ਹੈ ਜੋ ਕਿ ਹਫਤੇ ਦੇ ਸੱਤੋ ਦਿਨ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਾ ਰਹੇਗਾ।
ਦੱਸਦੀਏ ਕਿ ਹੁਣ ਕੁੱਲ 17 ਟੈਸਟਿੰਗ ਸੈਂਟਰ ਇਸ ਵੇਲੇ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਤੋਂ ਇਲਾਵਾ ਕਈ ਪੋਪਅੱਪ ਟੈਸਟਿੰਗ ਸੈਂਟਰ ਵੀ ਸ਼ੁਰੂ ਕੀਤੇ ਜਾ ਚੁੱਕੇ ਹਨ ਤੇ ਨਾਲ ਹੀ 43 ਜਨਰਲ ਪ੍ਰੈਕਟੀਸ਼ਨਰਾਂ ਕੋਲ ਵੀ ਇਹ ਟੈਸਟ ਦੀ ਬੁਕਿੰਗ ਕਰਵਾਈ ਜਾ ਸਕਦੀ ਹੈ।