ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਟ੍ਰੇਡ ਮਨਿਸਟਰ ਸਾਈਮਨ ਬਰਮਿੰਘਮ ਵਲੋਂ ਤਾਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਆਸਟ੍ਰੇਲੀਆ ਵਾਪਸੀ ਨੂੰ ਲੈਕੇ ਵੱਡੀ ਖਬਰ ਸੁਣਾ ਦਿੱਤੀ ਗਈ ਹੈ, ਉਨ੍ਹਾਂ ਦੱਸਿਆ ਹੈ ਕਿ ਅਗਲੇ ਮਹੀਨੇ ਇੱਕ ਵਿਸ਼ੇਸ਼ ਪਾਇਲਟ ਪ੍ਰੋਗਰਾਮ ਤਹਿਤ 300 ਅੰਤਰ-ਰਾਸ਼ਟਰੀ ਵਿਦਿਆਰਥੀ ਸਿੰਘਾਪੁਰ ਤੋਂ ਆਸਟ੍ਰੇਲੀਆ ਦੇ ਐਡੀਲੇਡ ਪੁੱਜਣਗੇ ਤੇ ਯੂਨੀਵਰਸਿਟੀਆਂ ਉਨ੍ਹਾਂ ਨੂੰ ਆਪਣੇ ਖਰਚੇ 'ਤੇ ਹੀ 14 ਦਿਨ ਲਈ ਕੁਆਰਂਟੀਨ ਕਰਵਾਉਣਗੀਆਂ ਤੇ ਜੇ ਸਭ ਠੀਕ ਰਿਹਾ ਤਾਂ ਸਧਾਰਨ ਰੂਪ ਵਿੱਚ ਵਿਦਿਆਰਥੀਆਂ ਦੀ ਵਾਪਸੀ ਸੰਭਵ ਹੋ ਸਕੇਗੀ।
ਪਰ ਹੁਣ ਜੇ ਗੱਲ ਕਰੀਏ ਨਿਊਜੀਲੈਂਡ ਦੀ ਤਾਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇਸ 'ਤੇ ਸਾਫ ਕਰ ਦਿੱਤਾ ਹੈ ਕਿ ਅਗਲੇ ਸਾਲ ਤੱਕ ਵਿਦਿਆਰਥੀਆਂ ਨੂੰ ਬੁਲਾਉਣ ਦਾ ਕੋਈ ਵਿਚਾਰ ਨਹੀਂ ਹੈ, ਉਨ੍ਹਾਂ ਦੀ ਸਭ ਤੋਂ ਪਹਿਲੀ ਸੋਚ ਨਿਊਜੀਲੈਂਡ ਵਾਸੀਆਂ ਨੂੰ ਕੋਰੋਨਾ ਦੇ ਮਾਹੌਲ ਚੋਂ ਸੁਰੱਖਿਅਤ ਬਾਹਰ ਕੱਢਣ ਦੀ ਹੈ।