ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ 6 ਕੋਰੋਨਾ ਦੇ ਕੇਸਾਂ ਦੀ ਹੋਰ ਪੁਸ਼ਟੀ ਹੋਈ ਹੈ, ਇਨ੍ਹਾਂ ਵਿੱਚੋਂ 1 ਮੈਨੇਜਡ ਆਈਸੋਲੇਸ਼ਨ ਨਾਲ ਸਬੰਧਤ ਹੈ ਅਤੇ ਬਾਕੀ ਦੇ ਕਮਿਊਨਿਟੀ ਟ੍ਰਾਂਸਮਿਸ਼ਨ ਨਾਲ ਅਤੇ ਸਾਰੇ ਹੀ ਦੱਖਣੀ ਆਕਲੈਂਡ ਦੇ ਕਲਸਟਰ ਨਾਲ ਸਬੰਧਤ ਹਨ।
ਦੱਸਦੀਏ ਕਿ ਹੁਣ ਤੱਕ 125 ਅਜਿਹੇ ਨਿਊਜੀਲੈਂਡ ਵਾਸੀਆਂ ਨੂੰ ਕੁਆਰਂਟੀਨ ਕੀਤਾ ਗਿਆ ਹੈ, ਜਿਨ੍ਹਾਂ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ ਜਾਂ ਫਿਰ ਜੋ ਇਨ੍ਹਾਂ ਦੇ ਪਰਿਵਾਰਿਕ ਮੈਂਬਰ ਹਨ।
ਬੀਤੇ ਦਿਨੀਂ 23038 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਹਨ।
11 ਅਗਸਤ ਤੋਂ ਲੈਕੇ ਹੁਣ ਤੱਕ 1983 ਨਜਦੀਕੀ ਸੰਪਰਕ ਵਾਲਿਆਂ ਚੋਂ 1861 ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।