ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ 'ਚ ਇੱਕ ਧੋਖੇਬਾਜ਼ ਚਾਰਟਡ ਅਕਾਊਂਟੈਂਟ ਨੂੰ 3 ਸਾਲ ਜੇਲ੍ਹ 'ਚ ਰੱਖੇ ਜਾਣ ਦੀ ਸਜ਼ਾ ਸੁਣਾਈ ਗਈ ਹੈ,ਜਿਸਨੇ ਪਿਛਲੇ 7 ਸਾਲਾਂ ਦੌਰਾਨ ਆਪਣੇ ਹੀ ਪਰਿਵਾਰ ਦੀ ਕੰਪਨੀ ਨਾਲ ਸਬੰਧਤ ਹੇਰਾਫੇਰੀਆਂ ਕਰਕੇ ਇਨਲੈਂਡ ਰੈਵੀਨਿਊ ਡੀਪਾਰਟਮੈਂਟ ਨੂੰ ਰਗੜਾ ਲਾਇਆ ਸੀ। ਹੈਰਾਨੀਜਨਕ ਗੱਲ ਹੈ ਕਿ ਉਸਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ। ਆਈਆਰ ਨੇ ਇਸ ਹਰਕਤ ਨੂੰ ਅਹੁਦੇ ਦੇ ਵਿਸ਼ਵਾਸ਼ ਦਾ ਸ਼ੋਸ਼ਣ ਦੱਸਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹੈਮਿਲਟਨ ਦੀ ਮੇਘਨ ਫਾਈਂਡਲੇਅ ਨਾਲ ਸਬੰਧਤ ਹੈ। ਜਿਸਨੇ ਆਪਣੀਆਂ ਕਲਮੀ ਕਲਾਬਾਜ਼ੀਆਂ ਨਾਲ ਖੁਦ ਨੂੰ ਵੀ 4 ਲੱਖ 67 ਹਜ਼ਾਰ ਦਾ ਫ਼ਾਇਦਾ ਪਹੁੰਚਾਇਆ। ਆਪਣੇ ਹੀ ਪਰਿਵਾਰ ਦੀ ਕੰਪਨੀ ਦੂਜੇ ਮੈਂਬਰਾਂ ਨੂੰ ਦੱਸੇ ਬਿਨਾਂ 2 ਲੱਖ 74 ਹਜ਼ਾਰ ਡਾਲਰ ਜੀਐਸਟੀ ਅਤੇ ਇਨਕਮ ਟੈਕਸ ਘੱਟ ਕਰਵਾਉਣ ਨਾਲ ਸਬੰਧਤ ਸਨ।
ਦੂਜੇ ਪਾਸੇ ਪੀੜਿਤ ਹੋਏ ਫਾਈਂਡਲੇਅ ਦੇ ਭਰਾ ਨੇ ਦੱਸਿਆ ਕਿ ਦੱਸਿਆ ਕਿ ਉਸਦੀ ਭੈਣ ਵੱਲੋਂ ਕੀਤੇ ਕਾਰੇ ਸਕਦਾ ਉਸਦਾ ਪਿਤਾ ਵੀ ਸਦਮਾ ਨਾ ਸਹਾਰਦਾ ਹੋਇਆ ਪਿਛਲੇ ਸਾਲ ਮੌਤ ਦੇ ਮੂੰਹ ਪੈ ਗਿਆ ਸੀ। 40 ਸਾਲਾ ਇਹ ਔਰਤ ਪਹਿਲਾਂ ਫੌਂਟੇਰਾ ਕੰਪਨੀ 'ਚ ਵੀ ਰਹਿ ਚੁੱਕੀ ਹੈ।
ਆਈਆਰਡੀ ਦੇ ਸਪੋਕਸਪਰਸਨ ਰਿਚਰਡ ਫਿਲਪ ਦਾ ਕਹਿਣਾ ਹੈ ਕਿ ਫਾਈਂਡਲੇਅ ਨੇ ਬਤੌਰ ਚਾਰਟਡ ਅਕਾਊਂਟੈਂਟ ਹੁੰਦਿਆਂ ਆਪਣੇ ਅਹੁਦੇ ਦੇ ਵਿਸ਼ਵਾਸ਼ ਦਾ ਸ਼ੋਸ਼ਣ ਕੀਤਾ ਹੈ। ਜਿਹੜਾ ਧਨ ਉਸਨੇ ਆਪਣੀ ਜੇਬ 'ਚ ਪਾਇਆ ਹੈ, ਉਹ ਦੇਸ਼ ਦੇ ਸਿੱਖਿਆ, ਸਿਹਤ ਆਦਿ 'ਤੇ ਖ਼ਰਚ ਹੋਣਾ ਸੀ। ਜਿਸ ਕਰਕੇ ਉਸਨੇ ਕਮਿਊਨਿਟੀ ਨਾਲ ਧੋਖਾ ਕੀਤਾ ਹੈ।