ਆਕਲੈਂਡ (ਹਰਪ੍ਰੀਤ ਸਿੰਘ) - ਵੇਜ ਸਬਸਿਡੀ, ਨਿਊਜੀਲ਼ੈਂਡ ਸਰਕਾਰ ਦੀ ਅਜਿਹੀ ਯੋਜਨਾ ਹੈ, ਜੋ ਕੋਰੋਨਾ ਦੌਰ ਵਿੱਚ ਕਾਰੋਬਾਰੀਆਂ ਨੂੰ ਕਰਮਚਾਰੀਆਂ ਦੀਆਂ ਤਨਖਾਹਾਂ ਦੇਣ ਵਿੱਚ ਸਹਾਇਤਾ ਕਰਦੀ ਹੈ, ਤਾਂ ਜੋ ਬੇਰੁਜਗਾਰੀ ਨਾ ਵਧੇ।
ਪਰ ਆਕਲੈਂਡ ਦੀ ਮਸ਼ਹੂਰ ਫੈਸ਼ਨ ਇੰਡਸਟਰੀ ਨਾਲ ਸਬੰਧਿਤ ਮਲਟੀਨੇਸ਼ਨਲ ਕੰਪਨੀ 'ਲਸ਼' ਨੇ ਕਰਮਚਾਰੀਆਂ ਨੂੰ ਸਾਫ ਕਹਿ ਦਿੱਤਾ ਹੈ ਕਿ ਕੰਪਨੀ ਕੋਲ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ ਹਨ ਅਤੇ ਇਹ ਵੀ ਕਿ ਕੰਪਨੀ ਵੇਜ ਸਬਸਿਡੀ ਸਕੀਮ ਲਈ ਸ਼ਰਤਾਂ ਪੂਰੀਆਂ ਨਹੀਂ ਕਰਦੀ, ਜਿਸ ਕਰਕੇ ਕੰਪਨੀ ਨੂੰ ਇਸ ਸਕੀਮ ਦਾ ਲਾਹਾ ਨਹੀਂ ਮਿਲਿਆ ਅਤੇ ਇਸੇ ਦੇ ਚਲਦਿਆਂ ਕੰਪਨੀ ਨੇ ਕਰਮਚਾਰੀਆਂ ਨੂੰ ਅੱਜ ਵੀਰਵਾਰ ਤੱਕ ਦਾ ਸਮਾਂ ਦਿੱਤਾ ਸੀ ਤੇ ਕਰਮਚਾਰੀਆਂ ਨੂੰ ਆਪਣੇ ਵਿਚਾਰ ਰੱਖਣ ਲਈ ਕਿਹਾ ਸੀ। ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਮਜਬੂਰੀ ਵੱਸ ਕੰਪਨੀ ਆਪਣੇ ਕਰਮਚਾਰੀਆਂ ਨੂੰ 26 ਅਗਸਤ ਤੱਕ ਬਿਨ੍ਹਾਂ ਤਨਖਾਹਾਂ ਤੋਂ ਛੁੱਟੀ ਕਰਨ ਦਾ ਫੈਸਲਾ ਅਮਲ ਵਿੱਚ ਲਿਆਏਗੀ।