ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਨੇ ਜਿੱਥੇ ਦੁਨੀਆਂ ਭਰ ਦੇ ਅਰਥਚਾਰਿਆਂ ਦਾ ਲੱਕ ਤੋੜ ਦਿੱਤਾ ਹੈ, ਉੱਥੇ ਹੀ ਇਸ ਦੀ ਚਪੇਟ ਵਿੱਚ ਨਿਊਜੀਲੈਂਡ ਵਾਸੀ ਜਾਂ ਨਿਊਜੀਲੈਂਡ ਦੇ ਕਾਰੋਬਾਰੀ ਨਾ ਆਉਣ ਅਜਿਹਾ ਤਾਂ ਹੋ ਹੀ ਨਹੀਂ ਸਕਦਾ ਸੀ। ਤਾਜਾ ਆਂਕੜੇ ਦੱਸਦੇ ਹਨ ਕਿ ਹਜਾਰਾਂ ਨਿਊਜੀਲੈਂਡ ਵਾਸੀ, ਜਿਨ੍ਹਾਂ ਨੇ ਕਦੇ ਆਪਣੇ ਮੋਰਗੇਜ ਦੀ ਕਿਸ਼ਤ ਇੱਕ ਦਿਨ ਵੀ ਨਹੀਂ ਲੇਟ ਕੀਤੀ ਸੀ, ਉਨ੍ਹਾਂ ਨੂੰ ਮਾਰਚ ਦੇ ਹਲਾਤਾਂ ਤੋਂ ਬਾਅਦ ਕਈ-ਕਈ ਮਹੀਨੇ ਹੋ ਗਏ ਹਨ ਇਹ ਕਿਸ਼ਤਾਂ ਦਿੱਤਿਆਂ ਨੂੰ। ਲਗਭਗ $2.2 ਬਿਲੀਅਨ ਦੀ ਰਾਸ਼ੀ ਕਿਸ਼ਤਾਂ ਦੇ ਰੂਪ ਵਿੱਚ ਬੈਂਕਾਂ ਵਲੋਂ ਬਕਾਇਆ ਹੈ। ਇਨ੍ਹਾਂ ਹੀ ਨਹੀਂ 83000 ਨਿਊਜੀਲੈਂਡ ਵਾਸੀਆਂ ਨੇ ਤਾਂ ਮੋਰਗੇਜ ਡੈਫਰਲ ਦੀ ਬੇਨਤੀ ਵੀ ਬੈਂਕਾਂ ਨੂੰ ਕੀਤੀ ਹੈ, ਤਾਂ ਜੋ ਬੈਂਕ ਉਨ੍ਹਾਂ ਤੋਂ ਕੁਝ ਹੋਰ ਮਹੀਨੇ ਕਿਸ਼ਤਾਂ ਨਾ ਲੈਣ। ਹਾਲਾਤ ਕਦੋਂ ਸਧਾਰਨ ਰੂਪ ਵਿੱਚ ਵਾਪਸ ਪਰਤਣਗੇ, ਇਹ ਤਾਂ ਕੋਈ ਵੀ ਨਹੀਂ ਕਹਿ ਸਕਦਾ, ਬੱਸ ਅਨੁਮਾਨ ਹੀ ਲਾਏ ਜਾ ਰਹੇ ਹਨ।