ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱਜ ਕੋਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ,ਇਨ੍ਹਾਂ ਵਿੱਚ 1 ਮੈਨੇਜਡ ਆਈਸੋਲੇਸ਼ਨ ਅਤੇ ਬਾਕੀ ਦੇ 8 ਕਮਿਊਨਿਟੀ ਟ੍ਰਾਂਸਮਿਸ਼ਨ ਨਾਲ ਸਬੰਧਿਤ ਹਨ,ਦੱਸਦੀਏ ਕਿ ਅੱਜ ਦੇ ਸਾਰੇ ਹੀ ਕੇਸ ਆਕਲੈਂਡ ਕਲਸਟਰ ਨਾਲ ਸਬੰਧਤ ਹਨ ਅਤੇ ਇਹ ਅਹਿਸਾਸ ਕਾਫੀ ਹੱਦ ਤੱਕ ਸੰਤੁਸ਼ਟੀ ਵੀ ਦਿੰਦਾ ਕਿ ਅਜੇ ਤੱਕ ਕਿਸੇ ਹੋਰ ਕਲਸਟਰ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਜੋ ਬੱਸ ਯਾਤਰੀ ਦਾ ਕੇਸ ਬੀਤੇ ਦਿਨੀਂ ਸਾਹਮਣੇ ਆਇਆ ਸੀ, ਉਸ ਬਾਰੇ ਅਜੇ ਵੀ ਪੁਸ਼ਟੀ ਨਹੀਂ ਹੋਈ ਹੈ ਕਿ ਉਸ ਯਾਤਰੀ ਕੋਰੋਨਾ ਸੰਕ੍ਰਮਿਤ ਕਿੱਥੋਂ ਹੋਇਆ।
ਡਾਕਟਰ ਐਸ਼ਲੀ ਬਲੂਮਫਿਲਡ ਅਨੁਸਾਰ ਬੀਤੇ ਇੱਕ ਹਫਤੇ ਵਿੱਚ 100,000 ਨਿਊਜੀਲੈਂਡ ਵਾਸੀਆਂ ਦੇ ਕੋਰੋਨਾ ਟੈਸਟ ਕੀਤੇ ਗਏ ਹਨ ਅਤੇ ਅਜੇ ਵੀ ਵੱਡੇ ਪੱਧਰ 'ਤੇ ਕੋਰੋਨਾ ਟੈਸਟਿੰਗ ਜਾਰੀ ਹੈ।