ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਕ੍ਰਾਈਸਟਚਰਚ 'ਚ ਪਿਛਲੇ ਸਾਲ 15 ਮਾਰਚ ਨੂੰ ਦੋ ਮਸਜਿਦਾਂ 'ਤੇ ਭਿਆਨਕ ਹਮਲੇ ਦੌਰਾਨ ਕਾਤਲ ਨੇ ਇੱਕ ਬੱਚੀ ਦੀ ਨੂੰ ਜਨਮ ਤੋਂ ਪਹਿਲਾਂ ਹੀ ਕਾਤਲ ਦਿੱਤਾ। ਭਾਵੇਂ ਬੱਚੀ ਦਾ ਮਾਂ ਘਟਨਾ ਸਥਾਨ ਤੋਂ ਦੂਰ ਹੋਣ ਕਰਕੇ ਬਚ ਗਈ ਪਰ ਉਸਦੇ ਸੁਪਨਿਆਂ ਦਾ ਸੰਸਾਰ ਸਦਾ ਲਈ ਉੱਜੜ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਛੋਟੀ ਜਿਹੀ ਬੱਚੀ ਓਮਰ ਨੂਰ ਅਜੇ ਦੁਨੀਆ 'ਚ ਵੀ ਨਹੀਂ ਸੀ ਆਈ, ਜਦੋਂ ਆਸਟਰੇਲੀਆ ਮੂਲ ਦੇ 29 ਸਾਲਾ ਨੌਜਵਾਨ ਨੇ ਆਟੋਮੈਟਿਕ ਗੰਨਾਂ ਨਾਲ ਲੈਸ ਹੋ ਕੇ ਨੂਰ ਦੇ ਬਾਪ ਨੂੰ ਜਹਾਨ ਚੋਂ ਸਦਾ ਲਈ ਦੂਰ ਕਰ ਦਿੱਤਾ। ਇਹ ਬੱਚੀ ਅੱਜ ਭਾਵੇਂ ਇੱਕ ਸਾਲ ਦੀ ਹੋ ਗਈ ਹੈ ਪਰ ਉਸਦੇ ਬਾਪ ਉਮਰ ਫਾਰੂਕ ਤੇ ਮਾਂ ਸੰਜੀਦਾ ਨੇਹਾ ਨੇ ਸਿਰਜੇ ਸਨ। ਫਾਰੂਕ ਅਤੇ ਨੇਹਾ ਦਸੰਬਰ 2017 'ਚ ਬੰਗਲਾਦੇਸ਼ 'ਚ ਵਿਆਹੇ ਸਨ। ਫਾਰੂਕ ਸਾਲ 2015 ਤੋਂ ਕ੍ਰਾਈਸਟਚਰਚ ਵਿੱਚ ਵੈਲਡਰ ਵਜੋਂ ਕੰਮ ਕਰ ਰਿਹਾ ਸੀ ਅਤੇ ਬੰਗਲਾਦੇਸ਼ ਤੋਂ ਆਪਣੀ ਪਤਨੀ ਨੂੰ ਨਿਊਜ਼ੀਲੈਂਡ ਲਿਆਉਣ ਲਈ ਯੋਜਨਾ ਬਣਾ ਰਿਹਾ ਸੀ। ਘਟਨਾ ਵਾਲੇ ਦਿਨ ਉਹ ਕੰਮ ਤੋਂ ਪਹਿਲਾਂ ਛੁੱਟੀ ਲੈ ਕੇ 1 ਵਜੇ ਅਲ ਨੂਰ ਮਸਜਿਦ 'ਚ ਪ੍ਰਾਰਥਨਾ ਕਰਨ ਲਈ ਪਹੁੰਚ ਗਿਆ ਸੀ ਤੇ ਸਮੇਂ ਪਿੱਛੋਂ ਹੀ ਮਸਜਿਦ 'ਤੇ ਹਮਲਾ ਹੋ ਗਿਆ। ਉਸ ਵੇਲੇ ਨੇਹਾ ਨੂੰ ਵੀ ਪਤਾ ਨਹੀਂ ਸੀ ਕਿ ਫਾਰੂਕ ਮਸਜਿਦ 'ਚ ਸੀ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਤੋਂ ਕ੍ਰਾਈਸਟਚਰ ਅਦਾਲਤ 'ਚ ਮੁਲਜ਼ਮ ਨੂੰ ਪੇਸ਼ ਕੀਤਾ ਜਾ ਚੁੱਕਾ ਹੈ ਅਤੇ ਪੀੜਿਤ ਪਰਿਵਾਰ ਆਪਣਾ ਦਰਦ ਜੱਜ ਅੱਗੇ ਬਿਆਨ ਕਰ ਰਹੇ ਹਨ। ਮੁਜ਼ਲਮ ਨੂੰ ਇਸੇ ਹਫ਼ਤੇ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਸੰਭਾਵਨਾ ਹੈ।