ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਸੀਬੀਡੀ ਦੇ ਇਲਾਕੇ ਵਿੱਚ ਇੱਕ ਰਿਹਾਇਸ਼ੀ ਘਰ ਨੂੰ ਭਿਆਨਕ ਅੱਗ ਲੱਗਣ ਦੀ ਖਬਰ ਹੈ, ਅੱਗ ਇੱਕ ਵੇਲੇ ਇਨੀਂ ਜਿਆਦਾ ਖਤਰਨਾਕ ਜਾਪ ਰਹੀ ਸੀ, ਜਿਵੇਂ ਨਾਲ ਦੇ ਕਈ ਘਰ ਵੀ ਸੁਆਹ ਹੋ ਜਾਣਗੇ, ਇਸ ਕਰਕੇ ਸਾਵਧਾਨੀ ਵਰਤਦਿਆਂ ਦਰਜਨਾਂ ਗੁਆਂਢੀਆਂ ਤੋਂ ਘਰ ਖਾਲੀ ਵੀ ਕਰਵਾ ਲਏ ਗਏ ਸਨ।
ਪਰ ਮੌਕੇ 'ਤੇ ਪੁੱਜੀ ਫਾਇਰ ਵਿਭਾਗ ਦੀਆਂ ਟੀਮਾਂ ਨੇ ਮੁਸਤੈਦੀ ਨਾਲ ਕੰਮ ਕਰਦਿਆਂ ਅੱਗ 'ਤੇ ਕਾਬੂ ਪਾ ਹੀ ਲਿਆ। ਹਾਲਾਂਕਿ ਉਕਤ ਘਰ ਤਾਂ ਸੜ੍ਹ ਕੇ ਸੁਆਹ ਹੋ ਗਿਆ, ਪਰ ਗੁਆਂਢੀ ਘਰਾਂ ਨੂੰ ਬਚਾ ਲਿਆ ਗਿਆ ਹੈ।
ਮੌਕੇ 'ਤੇ 5 ਫਾਇਰ ਵਿਭਾਗ ਦੇ ਟਰੱਕ ਪੱੁਜੇ ਦੱਸੇ ਜਾ ਰਹੇ ਹਨ, ਇਸ ਤੋਂ ਇਲਾਵਾ ਇੱਕ 30 ਮੀਟਰ ਉੱਚਾ ਚੈਰੀ ਪਿੱਕਰ ਵੀ ਅੱਗ ਬੁਝਾਉਣ ਲਈ ਵਰਤਿਆ ਗਿਆ ਹੈ। ਘਰ ਪਿਛਲੇ ਕੁਝ ਸਮੇਂ ਤੋਂ ਖਾਲੀ ਸੀ ਅਤੇ ਇਸ ਵਿੱਚ ਕਿਸੇ ਦੀ ਰਿਹਾਇਸ਼ ਨਹੀਂ ਸੀ। ਸਭ ਤੋਂ ਚੰਗੀ ਗੱਲ ਇਹ ਰਹੀ ਕਿ ਇਨੇਂ ਵੱਡੇ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।