ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਤੋਂ ਇੱਕ 3 ਸਾਲਾ ਜੁਆਕ ਬੋਨਸ ਬੋਂਡ ਵਿਜੈਤਾ ਐਲਾਨਿਆ ਗਿਆ ਹੈ ਤੇ ਇਸ ਦੇ ਨਾਲ ਹੀ ਉਹ ਮਿਲੀਅਨੇਅਰ ਵੀ ਬਣ ਗਿਆ ਹੈ। ਪਰਿਵਾਰਿਕ ਮੈਂਬਰਾਂ ਨੇ ਨਾਮ ਗੁਪਤ ਰੱਖਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਦਸਦੀਏ ਕਿ ਉਕਤ ਬੱਚਾ ਜਦੋਂ ਪੈਦਾ ਹੋਇਆ ਸੀ ਤਾਂ ਉਸਦਾ ਖਾਤਾ $250 ਦੇ ਬਾਂਡ ਰਾਂਹੀ ਇੱਕ ਰਿਸ਼ਤੇਦਾਰ ਨੇ ਖੁਲਵਾਇਆ ਸੀ। ਹਰ ਮਹੀਨੇ ਬਾਂਡ ਧਾਰਕਾਂ ਨੂੰ ਹਜਾਰਾਂ-ਲੱਖਾਂ ਇਨਾਮ ਵੰਡੇ ਜਾਂਦੇ ਹਨ, ਪਰ ਇਹ ਇਨਾਮ ਸਭ ਤੋਂ ਵੱਧ ਰਾਸ਼ੀ ਵਾਲਾ ਇਨਾਮ ਹੈ। ਪਰਿਵਾਰਿਕ ਮੈਂਬਰ ਕੁਝ ਸਮਾਂ ਪਹਿਲਾਂ ਹੀ ਓਵਰਸੀਜ ਤੋਂ ਛੁੱਟੀਆਂ ਬਿਤਾਅ ਕੇ ਵਾਪਿਸ ਪੁੱਜੇ ਸਨ ਤੇ ਆਉਂਦਿਆਂ ਹੀ ਉਨ੍ਹਾਂ ਨੂੰ ਏਨੀਂ ਵੱਡੀ ਖੁਸ਼ੀ ਹਾਸਿਲ ਹੋਈ ਹੈ।