ਆਕਲੈਂਡ (ਹਰਪ੍ਰੀਤ ਸਿੰਘ) - ਮੰਗਲਵਾਰ ਨੂੰ ਵੀ ਸਾਈਬਰ ਅਟੈਕ ਦੇ ਚਲਦਿਆਂ ਸਮੇਂ ਤੋਂ ਪਹਿਲਾਂ ਨਿਊਜੀਲੈਂਡ ਸਟਾਕ ਐਕਸਚੈਂਜ ਦੀ ਵੈਬਸਾਈਟ ਬੰਦ ਕਰ ਦਿੱਤੀ ਗਈ ਸੀ ਤੇ ਨਤੀਜੇ ਵਜੋਂ ਟ੍ਰੈਡਿੰਗ ਸੰਭਵ ਨਹੀਂ ਹੋ ਸਕੀ ਸੀ, ਉਸ ਤੋਂ ਬਾਅਦ ਕੱਲ ਵੀ ਵੈਬਸਾਈਟ ਬੰਦ ਰਹੀ ਅਤੇ ਅੱਜ ਹੋਏ ਸਾਈਬਰ ਅਟੈਕ ਕਰਕੇ ਵੈਬਸਾਈਟ ਲਗਾਤਾਰ ਤੀਜੇ ਦਿਨ ਬੰਦ ਦੱਸੀ ਜਾ ਰਹੀ ਹੈ। ਇਹ ਅਟੈਕ ਕਿਸੇ ਬਾਹਰੀ ਮੁਲਕ ਤੋਂ ਹੋਇਆ ਦੱਸਿਆ ਜਾ ਰਿਹਾ ਹੈ।
ਮਾਹਿਰਾਂ ਅਨੁਸਾਰ ਇਸ ਤਰ੍ਹਾਂ ਦੇ ਸਾਈਬਰ ਅਟੈਕ ਨੂੰ ਡਿਸਟਰੀਬਿਊਟ ਡੀਨਾਇਲ ਆਫ ਸਰਵਿਸ ਅਟੈਕ (ਡੀਡੀਓਐਸ) ਕਿਹਾ ਜਾਂਦਾ ਹੈ। ਸ਼ੇਅਰਾਂ ਦੀ ਸੌਦੇਬਾਜੀ ਕਰਨ ਵਾਲੇ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਾ ਹੋਣ ਇਸੇ ਲਈ ਸੁਰੱਖਿਆ ਕਾਰਨਾ ਕਰਕੇ ਵੈਬਸਾਈਟ ਬੰਦ ਕਰ ਦਿੱਤੀ ਗਈ ਹੈ।