ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱਜ 12 ਕੋਰੋਨਾ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਇਨ੍ਹਾਂ ਵਿੱਚੋਂ 5 ਕਮਿਊਨਿਟੀ ਟ੍ਰਾਂਸਮਿਸ਼ਨ ਨਾਲ ਸਬੰਧਤ ਹਨ। 4 ਕੇਸ ਮਾਉਂਟ ਰੋਸਕਿਲ ਦੇ ਮਿਨੀ ਕਲਸਟਰ ਨਾਲ ਸਬੰਧਤ ਹਨ ਅਤੇ ਇੱਕ ਆਕਲੈਂਡ ਕਲਸਟਰ ਨਾਲ। ਮਿਨੀ ਕਲਸਟਰ ਨਾਲ ਸਬੰਧਤ ਕੇਸਾਂ ਦੀ ਗਿਣਤੀ ਹੁਣ ਵੱਧ ਕੇ 12 ਹੋ ਗਈ ਹੈ।
ਬਾਕੀ ਦੇ ਕੇਸ ਬਾਹਰੋਂ ਆਏ ਨਿਊਜੀਲ਼ੈਂਡ ਵਾਸੀਆਂ ਨਾਲ ਸਬੰਧਤ ਹਨ, ਇਨ੍ਹਾਂ ਨੂੰ ਆਕਲੈਂਡ ਦੀ ਜੈਟ ਪਾਰਕ ਫਸਿਲਟੀ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਹੈ।
ਫਾਇਨਾਸ ਮਨਿਸਟਰ ਗ੍ਰਾਂਟ ਰਾਬਰਟਸਨ ਨੇ ਬਾਹਰੀ ਮਰੀਜਾਂ ਬਾਰੇ ਦੱਸਿਆ ਹੈ ਕਿ ਉਹ ਏਅਰ ਇੰਡੀਆ ਦੀ ਫਲਾਈਟ ਤੋਂ ਨਿਊਜੀਲੈਂਡ ਪੁੱਜੇ ਹਨ, ਪਰ ਇਹ ਵੀ ਦੱਸਿਆ ਕਿ ਇਹ ਸਾਰੇ ਕੇਸ ਭਾਰਤ ਨਾਲ ਸਬੰਧਤ ਨਹੀਂ ਹਨ।