ਆਕਲੈਂਡ (ਹਰਪ੍ਰੀਤ ਸਿੰਘ) - ਮਨਿਸਟਰੀ ਆਫ ਬਿਜਨੈਸ, ਇਨੋਵੇਸ਼ਨ ਅਤੇ ਇਮਪਲਾਇਮੈਂਟ (ਐਮ ਬੀ ਆਈ ਈ) ਦੇ ਕਰਮਚਾਰੀ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਕਰਕੇ ਐਮ ਬੀ ਆਈ ਈ ਦੇ ਆਕਲੈਂਡ ਸਥਿਤ ਦਫਤਰ ਨੂੰ ਪੂਰੀ ਤਰ੍ਹਾਂ ਸੈਨੀਟਾਈਜ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਸੋਮਵਾਰ ਨੂੰ ਕੰਮ 'ਤੇ ਵਾਪਸੀ ਕਰਨ ਵਾਲੇ ਕਰਮਚਾਰੀਆਂ ਨੂੰ ਕਿਸੇ ਵੀ ਤਰ੍ਹਾਂ ਬਿਮਾਰੀ ਦਾ ਖਤਰਾ ਨਾ ਰਹੇ।
ਵਿਭਾਗ ਦੇ ਬੁਲਾਰੇ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਉਕਤ ਕਰਮਚਾਰੀ ਅਲਰਟ ਲੇਵਲ 3 ਦੇ ਲਾਗੂ ਹੋਣ ਤੋਂ ਬਾਅਦ ਲਗਾਤਾਰ ਕੰਮ 'ਤੇ ਨਹੀਂ ਆਇਆ ਸੀ। ਕਰਮਚਾਰੀ ਦਾ ਕੇਸ ਕਿਸ ਕਲਸਟਰ ਨਾਲ ਸਬੰਧਤ ਹੈ ਇਸ ਗੱਲ ਦੀ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ।