ਆਕਲੈਂਡ (ਹਰਪ੍ਰੀਤ ਸਿੰਘ) - ਕੱਲ ਰਾਤ ਤੋਂ ਆਕਲੈਂਡ ਵਿੱਚ ਲੇਵਲ 3 ਨੂੰ ਲੇਵਲ 2 ਵਿੱਚ ਤਬਦੀਲ ਕਰ ਦਿੱਤਾ ਜਾਏਗਾ, ਪਰ ਮਾਹਿਰ ਇੱਕ ਗੱਲ ਨੂੰ ਲੈਕੇ ਅਜੇ ਵੀ ਚਿੰਤਾ ਵਿੱਚ ਹਨ ਅਤੇ ਉਹ ਹੈ ਲਗਾਤਾਰ ਸਾਹਮਣੇ ਆ ਰਹੇ ਨਵੇਂ ਕੋਰੋਨਾ ਕੇਸ। ਅੱਜ ਵੀ ਨਿਊਜੀਲੈਂਡ ਵਿੱਚ ਕੋਰੋਨਾ ਦੇ 13 ਨਵੇਂ ਮਾਮਲੇ ਸਾਹਮਣੇ ਆਏ ਹਨ, ਇਨ੍ਹਾਂ ਵਿੱਚ 11 ਮਾਮਲੇ ਕਮਿਊਨਿਟੀ ਟ੍ਰਾਂਸਮਿਸ਼ਨ ਨਾਲ ਸਬੰਧਤ ਹਨ ਅਤੇ 2 ਮੈਨੇਜਡ ਆਈਸੋਲੇਸ਼ਨ ਨਾਲ।
11 ਵਿੱਚੋਂ 10 ਆਕਲੈਂਡ ਦੇ ਕਲਸਟਰ ਨਾਲ ਸਬੰਧਤ ਹਨ। ਮਾਉਂਟ ਰੋਸਕਿਲ ਦੇ ਮਿਨੀ ਕਲਸਟਰ ਨਾਲ ਇਨ੍ਹਾਂ ਵਿੱਚੋਂ 6 ਕੇਸ ਹਨ।
ਇਸਦੇ ਨਾਲ ਹੀ ਆਕਲੈਂਡ ਦੇ ਕਲਸਟਰ ਵਿੱਚ ਕੇਸਾਂ ਦੀ ਗਿਣਤੀ 133 ਪੁੱਜ ਗਈ ਹੈ।
ਬੀਤੇ ਦਿਨੀਂ 9991 ਨਿਊਜੀਲ਼ੈਂਡ ਵਾਸੀਆਂ ਦੇ ਕੋਰੋਨਾ ਟੈਸਟ ਕੀਤੇ ਗਏ ਹਨ।