ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਕਰਕੇ ਬੰਦ ਪਏ ਬਾਰਡਰਾਂ ਦੇ ਚਲਦਿਆਂ ਅਜੇ ਵੀ ਹਜਾਰਾਂ ਦੂਜੇ ਮੁਲਕਾਂ ਦੇ ਨਾਗਰਿਕ ਨਿਊਜੀਲੈਂਡ ਵਿੱਚ ਫਸੇ ਹੋਏ ਹਨ। ਇਸੇ ਕਰਕੇ ਬੀਤੀ ਅਪ੍ਰੈਲ ਵਿੱਚ ਵੀ ਸਰਕਾਰ ਨੇ 1 ਅਪ੍ਰੈਲ ਤੋਂ 9 ਜੁਲਾਈ ਦੇ ਵਿਚਾਲੇ ਖਤਮ ਹੋਣ ਜਾ ਰਹੇ ਆਰਜੀ ਵੀਜਾ ਧਾਰਕਾਂ ਨੂੰ 25 ਸਤੰਬਰ ਤੱਕ ਵੀਜਾ ਐਕਸਟੈਂਸ਼ਨ ਦਿੱਤੀ ਸੀ ਅਤੇ ਇਮੀਗ੍ਰੇਸ਼ਨ ਇੰਡਸਟਰੀ ਦੇ ਮਾਹਿਰਾਂ ਦੀ ਮੰਨੀਏ ਤਾਂ ਸਰਕਾਰ ਇੱਕ ਵਾਰ ਫਿਰ ਤੋਂ ਬਲੈਂਕੇਟ ਵੀਜਾ ਐਕਸਟੇਂਸ਼ਨ ਦੇਣ ਬਾਰੇ ਸੋਚ ਰਹੀ ਹੈ। ਜਿਸ ਤਹਿਤ ਬਿਨ੍ਹਾਂ ਅਪਲਾਈ ਕੀਤਿਆਂ ਹੀ ਆਰਜੀ ਵੀਜਾ ਵਾਲਿਆਂ ਦਾ ਵੀਜਾ ਇੱਕ ਨਿਸ਼ਚਿਤ ਸਮਾਂ ਸੀਮਾ ਤੱਕ ਆਪ-ਮੁਹਾਰੇ ਹੀ ਵੱਧ ਜਾਏਗਾ। ਪਰ ਇਸ ਸਬੰਧੀ ਫੈਸਲਾ ਕਦੋਂ ਲਿਆ ਜਾਏਗਾ, ਇਸ ਬਾਰੇ ਸਰਕਾਰ ਵਲੋਂ ਕੀਤੇ ਜਾਣ ਵਾਲੇ ਕਿਸੇ ਐਲਾਨ ਤੋਂ ਹੀ ਪਤਾ ਲੱਗੇਗਾ।