ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਬਰਾਊਨ ਬੇਅ ਕਾਉਂਟਡਾਊਨ ਜੋ ਕਿ ਆਕਲੈਂਡ ਦੇ ਨਾਰਥਸ਼ੋਰ ਵਿੱਚ ਸਥਿਤ ਹੈ, ਉਸਨੂੰ ਸਿਹਤ ਮਿਹਕਮੇ ਵਲੋਂ ਸਾਵਧਾਨੀ ਦੇ ਚਲਦਿਆਂ ਬੰਦ ਕਰਵਾਉਣ ਦੀ ਖਬਰ ਹੈ। ਦਰਅਸਲ ਉਕਤ ਸੁਪਰਮਾਰਕੀਟ ਵਿੱਚ 2 ਕੋੋਰੋਨਾ ਮਰੀਜਾਂ ਦੇ ਆਉਣ ਦੀ ਪੁਸ਼ਟੀ ਹੋਈ ਹੈ, ਇਨ੍ਹਾਂ ਵਿੱਚ ਇੱਕ ਮਰੀਜ 18 ਅਗਸਤ ਨੂੰ ਸਵੇਰੇ ਵੇਲੇ ਸਟੋਰ ਵਿੱਚ ਪੁੱਜਾ ਸੀ ਤੇ ਦੂਜਾ 26 ਅਗਸਤ ਨੂੰ ਸਵੇਰ ਦੇ ਸਮੇਂ ਸਟੋਰ ਵਿੱਚ ਆਇਆ ਸੀ।
ਸਟੋਰ ਨੂੰ ਪੂਰੀ ਤਰ੍ਹਾਂ ਡੀਪ ਕਲੀਨ ਅਤੇ ਸੈਨੀਟਾਈਜ ਕਰਨ ਲਈ ਬੰਦ ਕੀਤਾ ਗਿਆ ਹੈ।