ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦੀ ਮੁੱਖ ਵਿਰੋਧੀ ਪਾਰਟੀ ਨੈਸ਼ਨਲ ਇਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਉਠਾ ਰਹੀ ਹੈ ਕਿ ਨਿਊਜ਼ੀਲੈਂਡ ਵਿਚ ਆਉਣ ਵਾਲੇ ਤਮਾਮ ਅੰਤਰਰਾਸ਼ਟਰੀ ਮੁਸਾਫਿਰਾਂ ਦਾ ਇੱਕ ਬਾਰ ਜਹਾਜ਼ ਚੜਨ ਤੋਂ ਪਹਿਲਾ ਕੋਵਿਡ 19 ਦਾ ਟੈਸਟ ਹੋਣਾ ਚਾਹੀਦਾ ਹੈ | ਤਾਂ ਕਿ ਨਿਊਜ਼ੀਲੈਂਡ ਦਾ ਟੈਕ੍ਸ ਮਨੀ ਬਚਾਇਆ ਜਾ ਸਕੇ | ਨੈਸ਼ਨਲ ਪਾਰਟੀ ਇਸ ਮੱਦ ਨੂੰ ਪੱਕੇ ਤੌਰ ਤੇ ਜੋੜਨ ਦੀ ਵੀ ਮੰਗ ਕਰ ਰਹੀ ਹੈ |
ਪਰ ਦੂਸਰੇ ਪਾਸੇ ਇਸ ਮੰਗ ਨੂੰ ਦਿੱਲੀ ਤੋਂ ਕਰਾਇਸਚਰਚ ਪਹੁੰਚੇ ਯਾਤਰੀਆਂ ਦੀ ਟਰੈਵਲ ਹਿਸਟਰੀ ਨੇ ਗਲਤ ਤੱਕ ਸਾਬਿਤ ਕਰ ਦਿੱਤਾ ਹੈ | ਮੀਡੀਆ ਰਿਪੋਰਟਸ ਅਨੁਸਾਰ ਦਿੱਲੀ ਤੋਂ ਕਰਾਇਸਚਰਚ ਪਹੁੰਚੇ ਯਾਤਰੀਆਂ ਵਿਚੋਂ ਜੋ ਪੰਜ ਕੋਵਿਡ-19 ਤੋਂ ਪਾਜੀਟਿਵ ਪਾਏ ਗਏ ਹਨ ਅਤੇ ਇਸ ਮੌਕੇ ਮੈਨਜ਼ਡ ਆਈਸੋਲੇਸ਼ਨ ਵਿਚ ਰੱਖੇ ਹੋਏ ਹਨ | ਸਾਰੇ ਪਹਿਲਾ ਦਿੱਲੀ ਇੱਕ ਹੋਟਲ ਵਿਚ ਤਿੰਨ ਦਿਨ ਠਹਿਰਾਏ ਗਏ | ਜਹਾਜ਼ ਚੜਨ ਤੋਂ ਪਹਿਲਾ ਇਹਨਾਂ ਦਾ ਟੈਸਟ ਕੀਤਾ ਗਿਆ ਜੋ ਕਿ ਨੈਗਟਿਵ ਆਇਆ | ਜਿਸਤੋਂ ਬਾਅਦ ਇਹਨਾਂ ਨਿਊਜ਼ੀਲੈਂਡ ਦੀ ਫਲਾਈਟ ਲਈ, ਇਹਨਾਂ ਵਿਚੋਂ ਇੱਕ ਯਾਤਰੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਉਹ ਵਾਇਆ ਫਿਜ਼ੀ ਨਿਊਜ਼ੀਲੈਂਡ ਆਏ ਹਨ ਅਤੇ ਉਹਨਾਂ ਰਸਤੇ ਵਿਚ ਇੱਕ ਵਾਰ ਵਾਸ਼ਰੂਮ ਹੀ ਵਰਤੇ ਹਨ | ਇਥੇ ਆਉਣ ਤੋਂ ਬਾਅਦ ਜਦੋਂ ਦੁਬਾਰਾ ਉਹਨਾਂ ਦੇ ਕੋਵਿਡ ਟੈਸਟ ਕੀਤੇ ਗਏ ਤਾਂ ਇਹ ਪਾਜੀਟਿਵ ਆ ਗਏ | ਰੋਹਿਤ ਅਨੁਸਾਰ ਜਿਹਨਾਂ ਦੇ ਇੰਡੀਆ ਕੋਵਿਡ ਤੇ ਟੈਸਟ ਕੀਤੇ ਜਾਣ ਤੋਂ ਬਾਅਦ ਪਾਜੀਟਿਵ ਆਏ ਸਨ | ਉਹ ਤਾਂ ਜਹਾਜ ਚੜਨ ਹੀ ਨਹੀਂ ਦਿੱਤੇ ਗਏ | ਫਿਰ ਉਹਨਾਂ ਨੂੰ ਇਹ ਲਾਗ ਕਿਥੋਂ ਲੱਗਿਆ ?
ਯੂਨੀਵਰਸਿਟੀ ਆਫ ਆਕਲੈਂਡ ਦੇ ਮੈਡੀਕਲ ਵਿਭਾਗ ਦੇ ਪ੍ਰੋਫੈਸਰ ਡੇਸ ਗੋਰਮੈਨ ਨੇ ਦੱਸਿਆ ਕਿ ਨੈਸ਼ਨਲ ਪਾਰਟੀ ਦੀ ਮੰਗ ਅਨੁਸਾਰ ਇਹ ਤਰੀਕਾ ਐਨਾ ਕਾਰਗਰ ਨਹੀਂ ਹੋਵੇਗਾ | ਕਿਓਂਕਿ ਹਰ ਵਿਅਕਤੀ ਦੀ ਆਪਣਾ ਅਮੀਊਨਟੀ ਪ੍ਰਬੰਧ ਹੈ | ਜਿਸ ਕਰਕੇ ਕਈ ਲੋਕਾਂ 'ਚ ਪੀੜਤ ਦੇ ਘੇਰੇ ਵਿਚ ਆਉਣ ਦੇ 24 ਘੰਟਿਆਂ ਵਿਚ ਵੀ ਲੱਛਣ ਦਿਖਾਈ ਦੇਣ ਲੱਗਦੇ ਹਨ ਅਤੇ ਕਈਆਂ ਵਿਚ ਇਹ ਲੱਛਣ ਅੱਠ ਦਸ ਦਿਨ ਬਾਅਦ ਵੀ ਦਿਖਾਈ ਦੇਣੇ ਸ਼ੁਰੂ ਹੁੰਦੇ ਹਨ ,ਐਨਾ ਹੀ ਨਹੀਂ ਬਹੁਤ ਬਾਰ ਅਦ੍ਰਿਸ਼ ਰੂਪ ਵਿਚ ਵੀ ਲਾਗ ਦਾ ਦੌਰ ਲੰਘ ਜਾਂਦਾ ਹੈ |