ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਇਮੀਗ੍ਰੇਸ਼ਨ ਵਲੋਂ ਇੱਕ ਸਲਾਘਾਯੋਗ ਫੈਸਲਾ ਲੈਂਦੇ ਹੋਏ | ਨਿਊਜ਼ੀਲੈਂਡ ਵਿਚ ਫਸੇ ਵਿਜ਼ਟਰ ਵੀਜ਼ਾਂ ਹੋਲਡਰਾਂ ਨੂੰ ਆਟੋਮੈਟਿਕ ਪੰਜ ਮਹੀਨੇ ਦਾ ਵਾਧਾ ਦਿੱਤਾ ਗਿਆ ਹੈ | ਇਸ ਵੀਜ਼ੇ ਤਹਿਤ ਜਿਹਨਾਂ ਦੇ ਵੀਜ਼ੇ 4 ਸਤੰਬਰ ਤੋਂ ਲੈਕੇ ਅਕਤੂਬਰ ਅੰਤ ਤੱਕ ਸਮਾਪਤ ਹੋ ਰਹੇ ਸਨ | ਉਹਨਾਂ ਨੂੰ ਇਸ ਸ੍ਰੇਣੀ ਤਹਿਤ ਫਾਇਦਾ ਮਿਲੇਗਾ | ਇਥੇ ਤਹਾਨੂੰ ਦੱਸ ਦਈਏ ਕਿ ਇਸ ਨਵੀਂ ਵੀਜ਼ਾ ਨੀਤੀ ਤਹਿਤ ਕਈ ਵੀਜ਼ਾ ਹੋਲ੍ਡਰਜ਼ ਦੇ ਵੀਜ਼ੇ ਆਟੋਮੈਟਿਕ ਨਹੀਂ ਵਧਣਗੇ , ਜਿਹਨਾਂ ਵਿਚ ਕ੍ਰਿਟੀਕਲ ਪਰਪਜ਼ ਵੀਜ਼ਾ ਹੋਲਡਰ ,ਸਟੂਡੈਂਟਸ ਦੇ ਗਾਰਡੀਅਨਜ਼ ਅਤੇ ਪਾਰਟਨਰਜ਼ ਵੀਜ਼ੇ ਤੇ ਆਉਣ ਵਾਲੇ ਲੋਕਾਂ ਨੂੰ ਆਪਣੇ ਵੀਜ਼ੇ ਅਪਲਾਈ ਕਰਨੇ ਪੈਣਗੇ ਜਾਂ ਫਿਰ ਉਹ ਵੱਖਰੀ ਕੈਟੀਗਰੀ ਵਿਚ ਆਉਣਗੇ |
ਇਮੀਗ੍ਰੇਸ਼ਨ ਦੇ ਇਸ ਫੈਸਲੇ ਨਾਲ ਕਾਫੀ ਵੱਡੀ ਤਾਦਾਦ ਵਿਚ ਲੋਕਾਂ ਨੂੰ ਫਾਇਦਾ ਮਿਲੇਗਾ |