ਆਕਲੈਂਡ (ਹਰਪ੍ਰੀਤ ਸਿੰਘ) - ਫੋਰਬਜ਼ ਆਨਲਾਈਨ ਦੇ ਤਾਜਾ ਹੋਏ ਸਰਵੇਖਣ ਵਿੱਚ ਨਿਊਜੀਲ਼ੈਂਡ ਨੂੰ ਕੋਰੋਨਾ ਮਹਾਂਮਾਰੀ ਦੇ ਮੱਦੇਨਜਰ ਦੁਨੀਆਂ ਦਾ ਦੂਜਾ ਸਭ ਤੋਂ ਸੁਰੱਖਿਅਤ ਦੇਸ਼ ਮੰਨਿਆ ਗਿਆ ਹੈ, ਇਸ ਸੂਚੀ ਵਿੱਚ ਜਰਮਨੀ ਹੀ ਨਿਊਜੀਲੈਂਡ ਤੋਂ ਅੱਗੇ ਹੈ ਅਤੇ ਤੀਜੇ ਨੰਬਰ 'ਤੇ ਸਾਊਥ ਕੋਰੀਆ, ਚੌਥੇ 'ਤੇ ਸਵਿਟਜਰਲੈਂਡ ਅਤੇ ਪੰਜਵੇਂ 'ਤੇ ਜਾਪਾਨ। ਆਸਟ੍ਰੇਲੀਆ ਇਸ ਸੂਚੀ ਵਿੱਚ ਛੇਵੇਂ ਅਤੇ ਚੀਨ ਸੱਤਵੇਂ ਨੰਬਰ 'ਤੇ ਆਇਆ ਹੈ।
ਇਸ ਸੂਚੀ ਨੂੰ ਬਨਾਉਣ ਦਾ ਆਧਾਰ ਸਰਕਾਰਾਂ ਵਲੋਂ ਬਣਾਏ ਸੁਰੱਖਿਆ ਨਿਯਮ, ਨਾਗਰਿਕਾਂ ਦੇ ਆਰਥਿਕ ਹਲਾਤਾਂ ਨੂੰ ਕਾਬੂ ਵਿੱਚ ਕਰਨ ਲਈ ਬਨਾਈਆਂ ਯੋਜਨਾਵਾਂ, ਕੋਰੋਨਾ ਕਲਸਟਰ ਨੂੰ ਨਿਯੰਤਰਣ ਵਿੱਚ ਰੱਖਣ ਲਈ ਕੀਤੀ ਕਾਰਗੁਜਾਰੀ, ਜਿਹੇ ਤੱਥਾਂ ਨੂੰ ਆਧਾਰ ਬਣਾਇਆ ਗਿਆ ਹੈ।
ਦੱਸਦੀਏ ਕਿ ਅਮਰੀਕਾ ਇਸ ਸੂਚੀ ਵਿੱਚ 55ਵੇਂ ਨੰਬਰ 'ਤੇ ਹੈ।