ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਕਰਕੇ ਨਿਊਜੀਲੈਂਡ ਵਿੱਚ ਫਸੇ 1540 ਵਿਦੇਸ਼ੀ ਬੱਚਿਆਂ ਦਾ ਬਾਕੀ ਦਾ ਵਿੱਦਿਅਕ ਵਰ੍ਹਾ ਖਰਾਬ ਨਾ ਹੋਏ, ਇਸੇ ਲਈ ਵਿੱਦਿਆ ਮੰਤਰੀ ਕ੍ਰਿਸ ਹਿਪਕਿਨਸ ਨੇ ਇਨ੍ਹਾਂ ਬੱਚਿਆਂ ਨੂੰ ਲੋਕਲ ਸਕੂਲਾਂ ਵਿੱਚ ਜਾਣ ਦੀ ਇਜਾਜਤ ਦੇ ਦਿੱਤੀ ਹੈ।
5 ਤੋਂ 18 ਸਾਲ ਦੇ ਵਿਚਾਲੇ ਦੇ ਇਹ ਬੱਚੇ ਬਾਰਡਰ ਬੰਦ ਹੋਣ ਕਰਕੇ ਆਪਣੇ ਦੇਸ਼ ਨੂੰ ਅਜੇ ਵਾਪਿਸ ਨਹੀਂ ਮੁੜ ਸਕਦੇ ਸਨ ਅਤੇ ਆਪਣੇ ਮਾਪਿਆਂ ਨਾਲ ਇੱਥੇ ਫਸੇ ਹੋਏ ਸਨ। ਇਨ੍ਹਾਂ ਵਿਦਿਆਰਥੀਆਂ 'ਤੇ ਅੰਤਰਰਾਸ਼ਟਰੀ ਸਕੂਲੀ ਬੱਚਿਆਂ ਦੀ ਕੋਈ ਫੀਸ ਲਾਗੂ ਨਹੀਂ ਹੋਏਗੀ।