ਆਕਲੈਂਡ (ਤਰਨਦੀਪ ਬਿਲਾਸਪੁਰ ) ਮਾਨਯੋਗ ਕ੍ਰਿਸ ਫਾਫੋਈ ਦੇ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮਹਿਕਮੇ ਦੇ ਚਾਰਜ਼ ਸਾਂਭਣ ਤੋਂ ਬਾਅਦ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਨੇ ਜਿਥੇ ਕੰਮ ਕਾਜ਼ ਦੀ ਰਫ਼ਤਾਰ ਵਧਾ ਦਿੱਤੀ ਹੈ | ਓਥੇ ਮੁਲਕ ਤੋਂ ਬਾਹਰ ਫਸੇ ਆਰਜ਼ੀ ਕਾਮਿਆਂ ਲਈ ਵੀ ਲਗਾਤਾਰ ਕੁਝ ਬੇਹਤਰ ਐਲਾਨ ਆ ਰਹੇ ਹਨ | ਇਸੇ ਸਿਲਸਿਲੇ ਦੇ ਚੱਲਦਿਆਂ ਅੱਜ ਮਾਨਯੋਗ ਕ੍ਰਿਸ ਫਾਫੋਈ ਹੁਰਾਂ ਨੇ ਮੀਡੀਆ ਦੇ ਨਾਮ ਜਾਰੀ ਬਿਆਨ ਵਿਚ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਇਸ ਸਮੇਂ ਦੋ ਮੁਹਾਜ਼ਾਂ ਤੇ ਇੱਕੋ ਸਮੇਂ ਲੜਾਈ ਲੜ ਰਹੀ ਹੈ | ਜਿਥੇ ਕੋਵਿਡ ਤੋਂ ਮੁਲਕ ਨੂੰ ਬਚਾਉਣਾ ਹੈ | ਓਥੇ ਹੀ ,ਮੁਲਕ ਦੇ ਕਾਰੋਬਾਰੀ ਢਾਂਚੇ ਅਤੇ ਕਾਰੋਬਾਰਾਂ ਨੂੰ ਵੀ ਸਥਿਰ ਰੱਖਣ ਦੀ ਜਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਹੈ |
ਇਸਦੇ ਤਹਿਤ ਇਮੀਗ੍ਰੇਸ਼ਨ ਮਹਿਕਮੇ ਵਲੋਂ ਉਹਨਾਂ ਖੇਤਰਾਂ ਵਿਚ ਕੰਮ ਕਰਦੇ ਕਾਮਿਆਂ ਨੂੰ ਬੁਲਾਇਆ ਜਾਵੇਗਾ | ਜਿਹਨਾਂ ਦੇ ਤਜੁਰਬੇ ਅਤੇ ਪੜਾਈ ਦੀ ਨਿਊਜ਼ੀਲੈਂਡ ਵਿਚ ਘਾਟ ਹੈ ਤੇ ਜਿਸ ਲਈ ਬਹੁਤ ਸਾਰੇ ਕਾਰੋਬਾਰੀ ਖੇਤਰਾਂ ਨੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲ ਆਪਣੀ ਮੰਗ ਵੀ ਉਠਾਈ ਸੀ | ਕਿਓਂਕਿ ਅਜਿਹੇ ਕਾਮਿਆਂ ਦੀ ਘਾਟ ਕਰਕੇ ਕਾਰੋਬਾਰਾਂ ਨੂੰ ਵੀ ਆਰਥਿਕ ਤੌਰ ਤੇ ਹਾਨੀ ਪਹੁੰਚ ਰਹੀ ਸੀ |
ਇਸ ਤਹਿਤ ਤਕਨੀਕੀ ਖੇਤਰ ਦੇ ਕਾਮੇ ਅਤੇ ਹੋਰ ਹੁਨਰਮੰਦ ਖੇਤਰਾਂ ਵਿਚ ਕੰਮ ਕਰਦੇ ਕਾਮੇ ਅਤੇ ਕਈ ਖੇਤਰਾਂ ਦੇ ਬਾਹਰ ਫਸੇ ਜਾਂ ਨਵੇਂ ਕਾਮੇ ਵੀ ਨਿਊਜ਼ੀਲੈਂਡ ਆ ਸਕਣਗੇ | ਜਿਸ ਲਈ '' ਅਦਰ ਕ੍ਰਿਟਿਕਲ ਵਰਕਰ '' ਸ੍ਰੇਣੀ ਵਿਚ ਇਓਈ (EOI ) ਪਾਉਣ 'ਚ ਕੁਝ ਤਬਦੀਲੀਆਂ ਕੀਤੀਆਂ ਜਾਣਗੀਆਂ | ਜਿਸ ਲਈ ਜਲਦ ਹੀ ਨਿਰਦੇਸ਼ ਅਤੇ ਸਮੁੱਚੀ ਜਾਣਕਾਰੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਵਲੋਂ ਆਪਣੇ ਅਧਿਕਾਰਕ ਵੈਬਸਾਈਟ ਤੇ ਅੱਪਡੇਟ ਕਰ ਦਿੱਤੀ ਜਾਵੇਗੀ |