ਆਕਲੈਂਡ (ਹਰਪ੍ਰੀਤ ਸਿੰਘ) - ਸਿਲਵੀਆ ਪਾਰਕ ਦੀ 20,000 ਵਰਗ ਮੀਟਰ ਵਿੱਚ ਨਵੀਂ ਬਣੀ ਗਲੇਰੀਆ ਮਾਲ ਰਿਟੈਲ ਐਕਸਟੈਂਸ਼ਨ ਅਗਲੇ ਮਹੀਨੇ ਆਕਲੈਂਡ ਵਾਸੀਆਂ ਲਈ ਖੋਲ ਦਿੱਤੀ ਜਾਏਗੀ। 277 ਮਿਲੀਅਨ ਡਾਲਰ ਦੀ ਲਾਗਤ ਨਾਲ ਬਣੇ ਇਸ ਸੈਕਸ਼ਨ ਵਿੱਚ 60 ਤੋਂ ਵਧੇਰੇ ਨਵੀਆਂ ਦੁਕਾਨਾਂ ਖੁੱਲਣਗੀਆਂ। ਇਸ ਨੂੰ ਗ੍ਰਾਹਕਾਂ ਲਈ 15 ਅਕਤੂਬਰ ਨੂੰ ਖੋਲ ਦਿੱਤਾ ਜਾਏਗਾ। ਇਸ ਸੈਕਸ਼ਨ ਨੂੰ ਬਨਣ ਲਈ ਢਾਈ ਸਾਲ ਦਾ ਸਮਾਂ ਲੱਗਾ ਹੈ। ਇਸ ਵਿੱਚ ਦ ਟੈਰੇਸ ਰੈਸਟੋਰੈਂਟ ਦੀ ਸ਼ਾਖਾ ਵੀ ਖੋਲੀ ਜਾਏਗੀ। ਇਸ ਤੋਂ ਇਲਾਵਾ ਮਸ਼ਹੂਰ ਰੀਟੈਲ ਬ੍ਰਾਂਡ ਸੀਫੋਰਾ, ਫਾਰਮਰਜ਼, ਵਿਕਟੋਰੀਆ'ਜ਼ ਸਿਕਰੇਟ ਤੇ ਹੋਰ ਕਈ ਬ੍ਰਾਂਡ ਇੱਥੇ ਆਪਣੇ ਸਟੋਰ ਖੋਲਣਗੇ।