ਆਕਲੈਂਡ - ਨਿਊਜੀਲੈਂਡ ਦੇ ਮਸ਼ਹੂਰ ਕਬੱਡੀ ਖਿਡਾਰੀ ਤੇ ਭਲਵਾਨ ਗਗਨ ਖੁਰਦਾਂ ਦੀ ਅਚਨਚੇਤ ਮੌਤ ਕਰਕੇ ਉਸ ਦੇ ਚਾਹੁਣ ਵਾਲਿਆਂ ਅਤੇ ਨਿਊਜੀਲ਼ੈਂਡ ਵੱਸਦੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਗਗਨ ਜੋ ਕਿ ਨਿਊਜੀਲੈਂਡ ਵਿੱਚ 2011 ਤੋਂ ਰਹਿ ਰਿਹਾ ਸੀ ਅਤੇ ਇੱਥੇ ਰਹਿੰਦਿਆਂ ਉਸਨੇ ਖੇਡ ਜਗਤ ਵਿੱਚ ਕਈ ਮੱਲਾਂ ਮਾਰੀਆਂ। ਗਗਨ ਦਾ ਮਿ੍ਰਤਕ ਸ਼ਰੀਰ ਇੰਡੀਆ ਭੇਜਿਆ ਜਾਣਾ ਹੈ । ਜਿਸ ਕਰਕੇ ਇੱਥੇ ਵੱਸਦੇ ਉਸਦੇ ਤਮਾਮ ਪਿਆਰੇ ਉਸਦੇ ਅੰਤਿਮ ਦਰਸਨ ਕਰਨਾ ਚਾਹੁੰਦੇ ਸਨ । ਇਸ ਲਈ ਗਗਨ ਦੇ ਨਜਦੀਕੀ ਰਿਸ਼ਤੇਦਾਰ ਐਸ ਪੀ ਲਾਹੌਰੀਆ ਵੱਲੋਂ ਸੁਪਰੀਮ ਸਿੱਖ ਸੁਸਾਇਟੀ ਦੇ ਸਹਿਯੋਗ ਨਾਲ ਅੰਤਿਮ ਦਰਸ਼ਨਾ ਦਾ ਵਿਸ਼ੇਸ਼ ਪਰਬੰਧ ਕੀਤਾ ਗਿਆ ਹੈ ।
ਗਗਨ ਦੇ ਅੰਤਿਮ ਦਰਸ਼ਨਾ ਲਈ 13 ਸਤੰਬਰ (ਐਤਵਾਰ ) 2020 ਬਾਅਦ ਦੁਪਹਿਰ 2 ਵਜੇ ਸਾਊਥ ਆਕਲੈਂਡ ਫਿਊਨਰਲ ਸਰਵਿਸਜ਼, 553, ਗ੍ਰੇਟ ਸਾਊਥ ਰੋਡ, ਉਟਾਹੂਹੂ, ਪਾਪਾਟੋਏਟੋਏ ਵਿਖੇ ਪੁੱਜਿਆ ਜਾ ਸਕਦਾ ਹੈ।
ਚਾਹ ਅਤੇ ਲੰਗਰ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਉਟਾਹੂਹੂ ਵਿਖੇ ਹੋਏਗਾ। ਵਧੇਰੇ ਜਾਣਕਾਰੀ ਲਈ ਐਸ ਪੀ ਲਾਹੌਰੀਆ ਨਾਲ 0 21 907 655 ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।