ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੇ ਕੈਸਲਜ਼ ਐਂਡ ਸੰਨਜ਼ ਬਿ੍ਰਊਰੀ ਦੀ ਮਿਲਕ ਸਟੂਟ ਬੀਅਰ ਦੇ ਮਾਲਕਾਂ ਨੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਬੀਅਰ ਦੁਨੀਆਂ ਦੇ ਵੱਡੇ-ਵੱਡੇ ਬ੍ਰਾਂਡਾਂ ਨੂੰ ਪਛਾੜ ਕੇ ਦੁਨੀਆਂ ਦੀ ਸਭ ਤੋਂ ਸ਼ਾਨਦਾਰ ਬੀਅਰ ਐਲਾਨੀ ਜਾਏਗੀ। ਮਿਲਕ ਸਟੂਟ ਬੀਅਰ ਨੇ ਪ੍ਰੈਸਟੀਜੀਅਸ ਵਰਲਡ ਬੀਅਰ 2020 ਦਾ ਅਵਾਰਡ ਜਿੱਤਿਆ ਹੈ, ਇਸ ਸ਼੍ਰੇਣੀ ਵਿੱਚ 50 ਵੱਖੋ-ਵੱਖ ਦੇਸ਼ਾਂ ਤੋਂ 2200 ਤੋਂ ਵਧੇਰੇ ਬੀਅਰਾਂ ਸ਼ਾਮਿਲ ਸਨ। ਇਸ ਅਵਾਰਡ ਨੂੰ ਜਿੱਤਣ ਤੋਂ ਬਾਅਦ ਮਾਲਕ ਅਲੈਸਡੇਅਰ ਕੈਸਲ ਬਹੁਤ ਖੁਸ਼ ਹਨ, ਉਨ੍ਹਾਂ ਦੱਸਿਆ ਕਿ ਉਨ੍ਹਾਂ ਇਹ ਬਿ੍ਰਊਰੀ 5 ਦਹਾਕੇ ਪਹਿਲਾਂ ਸ਼ੁਰੂ ਕੀਤੀ ਸੀ।