ਆਕਲੈਂਡ (ਹਰਪ੍ਰੀਤ ਸਿੰਘ) ਆਕਲੈਂਡ ਜੇਲ ਵਿੱਚ ਇੱਕ ਕੁਰੇਕਸ਼ਨਜ਼ ਅਧਿਕਾਰੀ ਦੇ ਘਰ ਦੇ ਮੈਂਬਰ ਨੂੰ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਜੇਲ ਵਿੱਚ 30 ਜਣਿਆ ਨੂੰ ਆਈਸੋਲੇਟ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਵਿੱਚ ਸਟਾਫ ਮੈਂਬਰ, ਕੈਦੀ, ਕਾਂਟਰੇਕਟ ਤੇ ਵੀਜੀਟਰ ਸ਼ਾਮਿਲ ਹਨ।
ਆਕਲੈਂਡ ਪ੍ਰੀਜ਼ਨ ਡਾਇਰੈਕਟਰ ਡੇਵਿਡ ਪੀਟਰਸਨ ਤੋਂ ਹਾਸਿਲ ਜਾਣਕਾਰੀ ਅਨੁਸਾਰ ਅਧਿਕਾਰੀ ਦੇ ਘਰ ਦੇ ਮੈਂਬਰ ਨੂੰ ਕੋਰੋਨਾ ਦੀ ਪੁਸ਼ਟੀ 12 ਸਤੰਬਰ ਨੂੰ ਹੋਈ ਹੈ। ਇਸ ਕਰਕੇ ਉਕਤ ਅਧਿਕਾਰੀ ਘਰ ਵਿੱਚ ਹੀ ਸੈਲਫ ਆਈਸੋਲੇਟ ਕਰ ਰਿਹਾ ਹੈ, ਅਧਿਕਾਰੀ ਦਾ 13 ਸਤੰਬਰ ਨੂੰ ਕੀਤਾ ਟੈਸਟ ਨੈਗਟਿਵ ਆਇਆ ਹੈ ਅਤੇ ਅਜੇ ਉਸਦੇ 2 ਹੋਰ ਟੈਸਟ ਕੀਤੇ ਜਾਣਗੇ। ਜਿਨ੍ਹਾਂ 2 ਕੈਦੀਆਂ ਨੂੰ ਵੱਖਰਾ ਰੱਖਿਆ ਗਿਆ ਹੈ, ਉਨ੍ਹਾਂ ਦੇਖਭਾਲ ਪੀਪੀਈ ਕਿੱਟਾਂ ਪਾਈ ਅਧਿਕਾਰੀ ਹੀ ਕਰ ਰਹੇ ਹਨ।