ਆਕਲੈਂਡ (ਹਰਪ੍ਰੀਤ ਸਿੰਘ) - ਪੰਥ ਪ੍ਰਸਿੱਧ ਕੀਰਤਨੀਏ ਭਾਈ ਹਰਨਾਮ ਸਿੰਘ ਜੀ ਸ਼੍ਰੀਨਗਰ ਵਾਲਿਆਂ ਦਾ ਬੀਤੇ ਦਿਨੀਂ ਦੇਹਾਂਤ ਹੋਣ ਦੀ ਖਬਰ ਹੈ, ਉਹ ਲੰਬੇ ਸਮੇਂ ਤੋਂ ਦਰਬਾਰ ਸਾਹਿਬ, ਅਮਿ੍ਰਤਸਰ ਵਿੱਚ ਆਪਣੀ ਸੇਵਾ ਨਿਭਾਅ ਰਹੇ ਸਨ। ਦੇਸ਼ਾਂ-ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਵੀ ਜਾ ਕੇ ਵੀ ਉਨ੍ਹਾਂ ਨੇ ਕਾਫੀ ਸੇਵਾ ਨਿਭਾਈ ਹੈ। ਨਿਊਜੀਲੈਂਡ ਵਿੱਚ ਵੀ ਉਹ ਕਈ ਵਾਰ ਕੀਰਤਨ ਦੀ ਸੇਵਾ ਨਿਭਾਉਣ ਆ ਚੁੱਕੇ ਹਨ, ਸੁਪਰੀਮ ਸਿੱਖ ਸੁਸਾਇਟੀ ਵਲੋਂ ਉਨ੍ਹਾਂ ਦੇ ਦੇਹਾਂਤ 'ਤੇ ਕਾਫੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।