ਆਕਲੈਂਡ (ਹਰਪ੍ਰੀਤ ਸਿੰਘ) - ਹੋਰਾਈਜਨ ਰਿਸਰਚ ਦੇ ਇਮਪਲਾਇਮੈਂਟ ਸਬੰਧੀ ਕੀਤੇ ਤਾਜਾ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਪੈਦਾ ਹੋਏ ਹਲਾਤਾਂ ਦੇ ਨਤੀਜੇ ਵਜੋਂ ਲਗਭਗ 3 ਲੱਖ ਨਿਊਜੀਲੈਂਡ ਵਾਸੀਆਂ ਨੂੰ ਖਦਸ਼ਾ ਹੈ ਕਿ ਇੱਕ ਸਾਲ ਦੇ ਵਿੱਚ ਉਹ ਆਪਣੀ ਮੌਜੂਦਾ ਨੌਕਰੀ ਗੁਆ ਦੇਣਗੇ ਅਤੇ ਉਨ੍ਹਾਂ ਨੂੰ ਦੁਬਾਰਾ ਨੌਕਰੀ ਲੱਭਣ ਵਿੱਚ ਕਾਫੀ ਦਿੱਕਤ ਆਏਗੀ।
ਇਸ ਸਰਵੇਖਣ ਵਿੱਚ ਨੌਕਰੀ ਨੂੰ ਲੈਕੇ ਜਿਨ੍ਹਾਂ ਕਿੱਤਿਆਂ ਨਾਲ ਸਬੰਧਤ ਲੋਕਾਂ ਨੇ ਸਭ ਤੋਂ ਵੱਧ ਭਰੋਸਾ ਦੁਆਇਆ, ਉਹ ਕੰਸਟਰਕਸ਼ਨ, ਇਲੈਕਟਿ੍ਰਸ਼ਨ, ਪਲੰਬਰ ਦੇ ਕਿੱਤੇ ਨਾਲ ਸਬੰਧਤ ਸਨ। ਹੋਸਪੀਟੇਲਿਟੀ ਨਾਲ ਸਬੰਧਤ 61% ਲੋਕਾਂ ਨੇ ਨੌਕਰੀ ਨਾ ਜਾਣ ਦਾ ਭਰੋਸਾ ਪ੍ਰਗਟਾਇਆ ਤੇ ਸਭ ਤੋਂ ਆਖਿਰ 'ਤੇ ਰਹੇ ਰੀਟੇਲ ਨਾਲ ਸਬੰਧਤ ਤੇ ਅਕਮੋਡੇਸ਼ਨ ਖੇਤਰ, ਜਿਨ੍ਹਾਂ ਚੋਂ ਸਿਰਫ 11% ਨੂੰ ਹੀ ਆਪਣੀ ਮੌਜੂਦਾ ਨੌਕਰੀ 'ਤੇ ਭਰੋਸਾ ਸੀ।
ਇਸ ਤੋਂ ਇਲਾਵਾ ਸਰਕਾਰੀ ਆਂਕੜੇ ਦੱਸਦੇ ਹਨ ਕਿ ਬੇਰੁਜਗਾਰੀ ਦੀ ਦਰ 2021 ਵਿੱਚ 6.3% ਤੱਕ ਪੁੱਜਣ ਦੀ ਸੰਭਾਵਨਾ ਹੈ, ਪਰ 2022 ਵਿੱਚ ਦੁਬਾਰਾ ਤੋਂ ਕਾਬੂ ਵਿੱਚ ਆਉਂਦਿਆਂ 4.2% ਤੱਕ ਆਉਣ ਦੀ।