ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੀ ਜੁਲਾਈ ਤੋਂ ਲੋਅਰ ਹੱਟ ਦੇ ਮੇਅਰ ਨੇ ਨਵੀਂ 'ਰਬਿੱਸ਼ ਕੁਲੈਕਸ਼ਨ ਸਿਸਟਮ' ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ ਰਿਹਾਇਸ਼ੀਆਂ ਨੂੰ ਨਵੇਂ ਪਹੀਏ ਵਾਲੇ 2 ਕੂੜੇਦਾਨ ਦਿੱਤੇ ਜਾਣਗੇ, ਇੱਕ ਕਰੇਟ ਕੱਚ ਦੇ ਸਮਾਨ ਲਈ ਤੇ ਇਸ ਤੋਂ ਇਲਾਵਾ ਰਿਹਾਇਸ਼ੀ ਗਰੀਨ ਬਿੱਨ ਦੀ ਸੁਵਿਧਾ ਵੀ ਲੈ ਸਕਣਗੇ।
ਮੇਅਰ ਕੈਂਬੇਲ ਬੇਰੀ ਅਨੁਸਾਰ ਇਹ ਕਾਫੀ ਸਮੇਂ ਤੋਂ ਲੋੜੀਂਦਾ ਸੀ, ਕਿਉਂਕਿ ਦੂਜੇ ਸ਼ਹਿਰਾਂ ਵਾਂਗ ਇੱਥੇ ਵੀ ਵੈਸਟ ਮੈਨੇਜਮੈਂਟ ਦਾ ਆਧੁਨੀਕਰਨ ਕਰਨਾ ਜਰੂਰੀ ਸੀ। ਪਰ ਇਹ ਫੈਸਲਾ ਨਿੱਜੀ ਕੂੜਾ ਚੱਕਣ ਵਾਲੀਆਂ ਕੰਪਨੀਆਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਿਟੀ ਆਪਣੀ ਮੋਨੋਪਲੀ ਲਈ ਅਜਿਹਾ ਕਰ ਰਹੀ ਹੈ, ਕਿਉਂਕਿ ਪਹੀਏ ਵਾਲੇ ਕੂੜੇਦਾਨ ਚੋਂ ਸਿਰਫ ਉਨ੍ਹਾਂ ਦੀਆਂ ਗੱਡੀਆਂ ਹੀ ਕੂੜਾ ਚੁੱਕ ਸਕਦੀਆਂ ਹਨ ਅਤੇ ਇਸ ਦੇ ਨਤੀਜੇ ਵਜੋਂ ਨਿੱਜੀ ਕੰਪਨੀਆਂ ਬੰਦ ਹੋ ਜਾਣਗੀਆਂ ਤੇ ਕਈ ਨੌਕਰੀਆਂ ਵੀ ਖਤਮ ਹੋਣਗੀਆਂ। ਮੇਅਰ ਦੇ ਇਸ ਫੈਸਲੇ ਨੂੰ ਲੈਕੇ ਕਈ ਕੰਪਨੀਆਂ ਤੇ ਇੱਕ-ਦੁੱਕਾ ਕਾਉਂਸਲਰਾਂ ਨੇ ਧੜੇਬੰਦੀ ਕਰ ਲਈ ਹੈ, ਪਰ ਜੇ ਗੱਲ ਕਰੀਏ ਮੇਅਰ ਕੈਂਬੇਲ ਦੀ ਤਾਂ ਉਹ ਇਸ ਫੈਸਲੇ ਨੂੰ ਬਦਲਣ ਨੂੰ ਲੈਕੇ ਬਿਲਕੁਲ ਵੀ ਤਿਆਰ ਨਹੀਂ ਹਨ।