ਆਕਲੈਂਡ (ਹਰਪ੍ਰੀਤ ਸਿੰਘ) - ਲੇਬਰ ਪਾਰਟੀ ਦਾ ਵਾਅਦਾ ਹੈ ਕਿ ਜੇ ਉਹ ਦੁਬਾਰਾ ਸੱਤਾ ਵਿੱਚ ਆਉਂਦੀ ਹੈ ਤਾਂ 'ਪੇਡ ਸਿੱਕ ਲੀਵ' ਜੋ ਕਿ ਇਸ ਵੇਲੇ 5 ਦਿਨ ਦੀ ਦਿੱਤੀ ਜਾਂਦੀ ਹੈ, ਉਸਨੂੰ ਵਧਾ ਕੇ ਦੁੱਗਣਾ ਕਰ ਦਿੱਤਾ ਜਾਏਗਾ। ਇਨ੍ਹਾਂ ਹੀ ਨਹੀਂ ਲੇਬਰ ਨੇ ਘੱਟੋ-ਘੱਟ ਮਿਲਣ ਵਾਲੀ ਤਨਖਾਹ ਵੀ $20 ਪ੍ਰਤੀ ਘੰਟਾ ਕਰਨ ਦਾ ਐਲਾਨ ਕੀਤਾ ਹੈ।
ਪਰ ਇਸ ਗੱਲ ਨੂੰ ਲੈਕੇ ਨੈਸ਼ਨਲ ਪਾਰਟੀ ਦੀ ਜੂਡਿਥ ਕੌਲੀਨਜ਼ ਨਾ ਖੁਸ਼ ਹੈ, ਉਸਦਾ ਕਹਿਣਾ ਹੈ ਕਿ ਇਹ ਕਾਰੋਬਾਰੀਆਂ ਨਾਲ ਨਿਆਂ-ਸੰਗਤ ਨਹੀਂ ਹੈ। ਕਿਉਂਕਿ ਕਾਰੋਬਾਰੀ ਪਹਿਲਾਂ ਹੀ ਕੋੋਰਨਾ ਕਰਕੇ ਮੰਦੀ ਦੇ ਦੌਰ ਵਿੱਚ ਹਨ ਅਤੇ ਉਸਦੇ ਉੱਤੇ ਲੇਬਰ ਵਲੋਂ ਤਨਖਾਹਾਂ ਦੇ ਵਾਧੇ ਦੀ ਗੱਲ ਤੇ ਪੇਡ ਸਿੱਕ ਲੀਵ ਨੂੰ ਦੁੱਗਣਾ ਕੀਤੇ ਜਾਣ ਦੀ ਗੱਲ ਮੰਦਭਾਗੀ ਹੈ ਅਤੇ ਇਸ ਗੱਲ ਨਾਲ ਕਾਰੋਬਾਰੀਆਂ ਦੀ ਨੁਮਾਇੰਦਗੀ ਕਰਦੀ ਬਿਜਨੈਸ ਐਨ ਜੈਡ ਦੀ ਬੁਲਾਰਨ ਕਿਰਕ ਹੋਪ ਵੀ ਪੂਰੀ ਤਰਾਂ ਸਹਿਮਤ ਹੈ।