ਆਕਲੈਂਡ (ਹਰਪ੍ਰੀਤ ਸਿੰਘ) - ਗਲੋਬਲ ਪੀਸ ਇੰਡੈਕਸ 2020 ਅਨੁਸਾਰ ਨਿਊਜ਼ੀਲੈਂਡ ਦੁਨੀਆਂ ਦੇ ਸਭ ਤੋਂ ਸ਼ਾਂਤਮਈ ਦੇਸ਼ਾਂ ਦੀ ਸੂਚੀ ਵਿੱਚ ਦੂਸਰੇ ਨੰਬਰ 'ਤੇ ਆਇਆ ਹੈ, ਗਲੋਬਲ ਪੀਸ ਇੰਡੈਕਸ 2020 ਵਲੋਂ ਤਾਜਾ ਸੂਚੀ ਅੱਜ ਸੋਮਵਾਰ ਜਾਰੀ ਕੀਤੀ ਗਈ ਹੈ। ਸਭ ਤੋਂ ਪਹਿਲੇ ਨੰਬਰ ਤੇ ਆਈਲੈਂਡ ਹੈ ਅਤੇ ਤੀਸਰੇ ਨੰਬਰ ਤੇ ਪੁਰਤਗਾਲ ਇਸ ਤੋਂ ਬਾਅਦ ਕ੍ਰਮਵਾਰ ਪਹਿਲੇ 20 ਦੇਸ਼ਾਂ ਦੇ ਨਾਮ ਇਸ ਤਰ੍ਹਾਂ ਹਨ। ਆਸਟਰੀਆ, ਡੈਨਮਾਰਕ, ਕੈਨੇਡਾ, ਸਿੰਗਾਪੁਰ, ਸੀਜੈੱਕ ਰਿਪਬਲਿਕ, ਜਾਪਾਨ, ਸਵਿਟਜ਼ਰਲੈਂਡ, ਸਲੋਵੇਨੀਆ, ਆਇਰਲੈਂਡ, ਆਸਟ੍ਰੇਲੀਆ, ਫਿਨਲੈਂਡ, ਸਵੀਡਨ, ਜਰਮਨੀ, ਬੈਲਜੀਅਮ, ਨਾਰਵੇ, ਭੂਟਾਨ, ਮਲੇਸ਼ੀਆ।
ਦੱਸਦੀਏ ਕਿ 2007 ਤੋਂ ਲਗਾਤਾਰ ਗਲੋਬਲ ਪੀਸ ਇੰਡੈਕਸ ਵਲੋਂ ਇਹ ਸੂਚੀ ਸਲਾਨਾ ਜਾਰੀ ਕੀਤੀ ਜਾਂਦੀ ਹੈ ਅਤੇ ਨਿਊਜ਼ੀਲੈਂਡ ਹਮੇਸ਼ਾ ਹੀ ਇਸ ਸੂਚੀ ਦੇ ਪਹਿਲ ਦੱਸ ਸਥਾਨਾਂ ਦੇ ਵਿੱਚ ਆਪਣਾ ਨਾਮ ਦਰਜ ਕਰਵਾਉਂਦਾ ਆ ਰਿਹਾ ਹੈ।