ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਕਾਉਂਸਲ ਆਉਂਦੇ ਐਤਵਾਰ 27 ਸਤੰਬਰ ਨੂੰ ਦੁਪਹਿਰੇ 12 ਵਜੇ ਆਕਲੈਂਡ ਵਿੱਚ ਸੁਨਾਮੀ ਸਾਇਰਨ ਟੈਸਟ ਕਰਵਾਉਣ ਜਾ ਰਹੀ ਹੈ। ਇਸ ਮੌਕੇ ਸਾਇਰਨ ਦੀ ਆਵਾਜ 2 ਮਿੰਟ ਲਈ ਇੱਕ-ਇੱਕ ਮਿੰਟ ਦੇ ਫਾਸਲੇ 'ਤੇ ਸੁਣੀ ਜਾਏਗੀ, ਘਬਰਾਉਣ ਦੀ ਲੋੜ ਨਹੀਂ ਕਿਉਂਕਿ ਇਹ ਟੈਸਟ ਸਿਰਫ ਇਹ ਪੁੱਖਤਾ ਕਰਨ ਲਈ ਹੈ ਕਿ ਸਾਇਰਨ ਠੀਕ ਤਰ੍ਹਾਂ ਚੱਲ ਰਹੇ ਹਨ ਜਾਂ ਨਹੀਂ।
ਓਰੇਵਾ ਨਜਦੀਕ ਲਾਏ ਗਏ 2 ਨਵੇਂ ਸਾਇਰਨ ਵੀ ਇਸ ਮੌਕੇ ਟੈਸਟ ਕੀਤੇ ਜਾਣਗੇ।
ਜਿਨ੍ਹਾਂ ਥਾਵਾਂ 'ਤੇ ਟੈਸਟ ਹੋਣਗੇ ਉਨ੍ਹਾਂ ਵਿੱਚ ਰੋਡਨੀ ਦੇ ਓਮਾਹਾ, ਪੋਇੰਟ ਵੈਲਜ਼, ਵੈਂਗਾਟੀਉ, ਵਾਇਵੇਰਾ, ਓਰੀਵਾ ਤੇ ਵਾਇਟਾਕੇਰੇ ਦੇ ਟੀ ਵਾਇਰਾ, ਪੀਹਾ, ਕੈਰੀ-ਕੈਰੀ, ਹੁਈਆ, ਲਿਟਲ ਹੁਈਆ ਸ਼ਾਮਿਲ ਹਨ