ਆਕਲੈਂਡ (ਹਰਪ੍ਰੀਤ ਸਿੰਘ) - ਇਹ ਖਬਰ ਤਾਂ ਆਸਟ੍ਰੇਲੀਆ ਪੜ੍ਹਦੀ ਜਸਕਰਨ, ਮਨਪ੍ਰੀਤ, ਸੁਪ੍ਰੀਤ (ਬਦਲਿਆ ਨਾਮ) ਨਾਲ ਸਬੰਧਤ ਹੈ, ਪਰ ਅਜਿਹੇ ਕਮਿਊਨਿਟੀ ਦੇ ਦੈਂਤ ਕੈਨੇਡਾ/ ਅਮਰੀਕਾ ਤੋਂ ਲੈਕੇ ਆਸਟ੍ਰੇਲੀਆ, ਨਿਊਜੀਲੈਂਡ, ਇੰਗਲੈਂਡ 'ਤੇ ਹੋਰ ਸਾਰੇ ਮੁਲਕਾਂ ਵਿੱਚ ਮਿਲਦੇ ਹਨ, ਜਿੱਥੇ ਤੱਕ ਸਾਡੀ ਕਮਿਊਨਿਟੀ ਮਿਲਦੀ ਹੈ।
ਆਸਟ੍ਰੇਲੀਆ ਪੜ੍ਹਦੀ ਜਸਕਰਨ, ਮਨਪ੍ਰੀਤ, ਸੁਪ੍ਰੀਤ ਨੂੰ ਕੋਰੋਨਾ ਮਹਾਂਮਾਰੀ ਕਰਕੇ ਆਰਥਿਕ ਪੱਖੋਂ ਕਾਫੀ ਤੰਗੀਆਂ ਝੱਲਣੀਆਂ ਪਈਆਂ, ਕਾਰਨ ਸੀ ਕੰਮ ਦਾ ਛੁੱਟ ਜਾਣਾ ਤੇ ਆਪਣੇ ਘਰ ਦਾ ਕਿਰਾਇਆ ਤੇ ਕਾਲਜਾਂ/ ਯੂਨੀਵਰਸਿਟੀਆਂ ਦੀ ਬਕਾਇਆ ਫੀਸ।
ਮਨਪ੍ਰੀਤ ਨੇ ਆਪਣੇ ਖਰਚੇ ਕੱਢਣ ਲਈ ਸੈਨੀਟਾਈਜਰ ਤੇ ਹੋਰ ਛੋਟੇ-ਮੋਟੇ ਸਮਾਨ ਆਨਲਾਈਨ ਵੇਚਣ ਬਾਰੇ ਸੋਚਿਆ। ਭਾਈਚਾਰੇ ਦੇ ਬਣੇ ਕਮਿਊਨਿਟੀ ਗਰੁੱਪਾਂ ਵਿੱਚ ਮੈਸੇਜ ਪਾਏ ਤੇ ਆਪ ਬੀਤੀ ਵੀ ਦੱਸੀ ਕਿ ਸਮਾਨ ਵੇਚਣ ਦੀ ਮਜਬੂਰੀ ਉਨ੍ਹਾਂ ਨੂੰ ਕਿਉਂ ਪਈ। ਇਸੇ ਤਰ੍ਹਾਂ ਹੀ ਮਨਪ੍ਰੀਤ ਤੇ ਸੁਪ੍ਰੀਤ ਨੇ ਵੀ ਕੀਤਾ, ਪਰ ਜੋ ਸਾਂਝੇ ਰੂਪ ਵਿੱਚ ਇਸ ਸਭ ਤੋਂ ਸਾਹਮਣੇ ਨਿਕਲਕੇ ਆਇਆ ਉਹ ਇਹ ਸੀ ਕਿ ਤਿੰਨਾਂ ਨੂੰ ਹੀ ਮੱਦਦ ਲਈ ਪੇਸ਼ਕਸ਼ ਤਾਂ ਹੋਈ, ਪਰ ਹਰ ਕਿਸੇ ਨੇ ਗੱਲ ਜਿਸਮਾਨੀ ਰਿਸ਼ਤਿਆਂ 'ਤੇ ਜਾਕੇ ਖਤਮ ਕੀਤੀ। ਕੋਈ ਅੱਧੇ ਕਿਰਾਏ ਬਦਲੇ ਰਾਤ ਰੱਖਣ ਦੀ ਗੱਲ ਕਹਿ ਗਿਆ ਤੇ ਕੋਈ 'ਗਿਵ ਐਂਡ ਟੇਕ' ਦੀ ਆਫਰ ਦੇ ਗਿਆ।
ਪਰ ਮਾਪਿਆਂ ਦੇ ਚੰਗੇ ਸੰਸਕਾਰ ਹੀ ਸਨ ਕਿ ਸ਼ਾਇਦ ਇਨ੍ਹਾਂ ਇਸ ਰਸਤੇ ਪੈਣਾ ਚੰਗਾ ਨੀ ਸਮਝਿਆ ਤੇ ਬਲਾਕ ਕਰਕੇ ਜਾਂ ਪੁਲਿਸ ਨੂੰ ਸ਼ਿਕਾਇਤ ਕਰਕੇ ਅਜਿਹੀਆਂ ਗਿਰਜਾਂ ਤੋਂ ਪੱਲਾ ਛੁਡਵਾਇਆ। ਪਰ ਇਨ੍ਹਾਂ ਤਿੰਨਾਂ ਨੂੰ ਜੋ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਈ, ਉਸ ਦਾ ਕੋਈ ਹਿਸਾਬ ਨਹੀਂ ਲਾਇਆ ਜਾ ਸਕਦਾ,
ਇਨ੍ਹਾਂ ਤਿੰਨਾਂ ਅਨੁਸਾਰ ਜਿਨ੍ਹਾਂ ਨੇ ਵੀ ਅਜਿਹੀਆਂ ਆਫਰਾਂ ਦਿੱਤੀਆਂ ਉਹ ਤਾਂ ਉਨ੍ਹਾਂ ਦੇ ਚਾਚੇ/ ਤਾਇਆਂ ਦੀ ਉਮਰ ਦੇ ਸਨ ਤੇ ਵਿਆਹੇ-ਵਰੇ ਸਨ, ਪਰ ਕਿਸੇ ਨੇ ਵੀ ਉਨ੍ਹਾਂ ਨਾਲ ਨੈਤਿਕਤਾ ਨਹੀਂ ਦਿਖਾਈ, ਬੱਸ ਸੈਕਚੁਅਲ ਲਾਈਫ ਤੋਂ ਖੁਸ਼ ਨਾ ਹੋਣ ਦੀ ਗੱਲ ਕਹਿ ਆਪਣੀਆਂ ਆਫਰਾਂ ਜਰੂਰ ਦੇ ਦਿੱਤੀਆਂ। ਇੱਥੇ ਇਹ ਵੀ ਦੱਸਦੀਏ ਕਿ ਕਮਿਊਨਿਟੀ ਵਿੱਚ ਸਾਰੇ ਹੀ ਇਸ ਤਰ੍ਹਾਂ ਦੇ ਨਹੀਂ ਹੁੰਦੇ, ਪਰ ਬਹੁਤੇ ਹੁੰਦੇ ਵੀ ਹਨ, ਇਸ ਗੱਲ ਤੋਂ ਇਨਕਾਰ ਨੀ ਹੋ ਸਕਦਾ।
ਕੁੜੀਆਂ ਸਾਹਮਣੇ ਤਾਂ ਆ ਕੇ ਮੀਡੀਆ ਵਿੱਚ ਇੰਟਰਵਿਊ ਤਾਂ ਦੇ ਦੇਣ, ਪਰ ਸਾਡੇ ਵਿੱਚੋਂ ਕਈਆਂ ਨੇ ਇਨ੍ਹਾਂ ਕੁੜੀਆਂ 'ਤੇ ਵੀ ਉਂਗਲਾਂ ਚੁੱਕਣੀਆਂ ਨੇ ਅਤੇ ਇਸ ਦੀਆਂ ਪਿੱਛੇ ਜਿਹੇ ਕਈ ਉਦਾਹਰਨਾਂ ਵੀ ਦੇਖਣ ਨੂੰ ਮਿਲੀਆਂ ਹਨ।